-ਸਰਦੂਲਗੜ ਦੀ ਸੁਜਾਨ ਕੌਰ ਪਹਿਲੇ ਨੰਬਰ ‘ਤੇ
ਚੰਡੀਗੜ੍ਹ -ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ । ਇਸ ਵਾਰ ਵੀ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ । ਨਤੀਜੇ ਅਨੁਸਾਰ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਜ਼ਿਲਾ ਮਾਨਸਾ ਦੀ ਸੁਜਾਨ ਕੌਰ ਨੇ 100 ਫੀਸਦੀ (500/500) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਤਰਾਂ ਐਮ ਐਸ ਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸਰੇਆ ਸਿੰਗਲਾ ਨੇ 99.60 ਫ਼ੀਸਦੀ ( 498/500) ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਾਲੋਨੀ ਫੋਕਲ ਪੁਆਇੰਟ ਲੁਧਿਆਣਾ ਦੀ ਨਵਰੀਤ ਕੌਰ ਨੇ 99.40 ਫੀਸਦੀ ( 497/500) ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਦੇ ਨਤੀਜੇ ਦੀ ਪਾਸ ਪ੍ਰਤੀਸ਼ਤਤਾ 92.47 ਰਹੀ ਹੈ । ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ । ਜ਼ਿਲ੍ਹਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 96.91 ਫੀਸਦੀ ਨਾਲ ਗੁਰਦਾਸਪੁਰ ਪੰਜਾਬ ‘ਚੋਂ ਮੋਹਰੀ ਰਿਹਾ ਹੈ ।
