ਬਰਨਾਲਾ,26 ਅਗਸਤ, (ਨਿਰਮਲ ਸਿੰਘ ਪੰਡੋਰੀ)-
–ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲ਼ਾ ਦੇ ਯਤਨਾਂ ਸਦਕਾ ਕਪਿਲ ਪੈਲੇਸ ਬਰਨਾਲਾ ਵਿਖੇ ਖੁਸ਼ਹਾਲ ਜ਼ਿੰਦਗ਼ੀ ਦਾ ਈਵੈਂਟ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਅੰਜਨਾ ਮੈਨਨ ਦੇ ਸਵਾਗਤ ਦੀ ਸ਼ਬਦਾਂ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਲਾਈਫ ਕੋਚ ਰਣਦੀਪ ਸਿੰਘ ਨੇ ਆਪਣੇ ਇਸ ਈਵੈਂਟ ਵਿੱਚ ਪਹੁੰਚੇ ਹੋਏ ਸਾਰੇ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਦੇ ਤਰੀਕੇ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਨਾਲ ਸਮਝਾਏ। ਉਹਨਾਂ ਨੇ ਗੁਰਬਾਣੀ ਨੂੰ ਅਸਲੀ ਜ਼ਿੰਦਗ਼ੀ ਨਾਲ ਜੋੜ ਕੇ ਸਮੱਸਿਆਵਾਂ ਤੇ ਕਾਬੂ ਪਾਉਣ ਦੇ ਢੰਗ ਤਰੀਕੇ ਦੱਸੇ । ਇਸ ਸਮਾਗਮ ਵਿੱਚ ਸ਼ਾਮਿਲ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ। ਪ੍ਰੋਗਰਾਮ ਵਿੱਚ ਇਲਾਕੇ ਦੀਆਂ ਵਿਸੇਸ ਸਖਸ਼ੀਅਤਾਂ ਸਮੇਤ 900 ਤੋਂ ਉਪਰ ਲੋਕਾਂ ਨੇ ਭਾਗ ਲਿਆ। ਸਭਾ ਦੇ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਨੇ ਕਿਹਾ ਕਿ ਇਹੋ ਜਿਹੇ ਸਮਾਜ ਨੂੰ ਸੇਧ ਦੇਣ ਵਾਲੇ ਪ੍ਰੋਗਰਾਮ ਸਾਨੂੰ ਅੱਗੇ ਤੋਂ ਵੀ ਕਰਵਾਉਣੇ ਚਾਹੀਦੇ ਹਨ। ਜਿਸ ਨਾਲ ਸਮਾਜ ਵਿਚ ਫੈਲ ਰਹੀਆਂ ਮਾਨਸਿਕ ਸਮੱਸਿਆਵਾਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਇਆ ਜਾ ਸਕੇ। ਇਸ ਸਮੇਂ ਸਭਾ ਦਾ ਸਾਰਾ ਪ੍ਰਬੰਧਕੀ ਬੋਰਡ ਜਸਵੀਰ ਕੌਰ , ਰੁਪਿੰਦਰ ਕੌਰ ਸ਼ਹਿਣਾ , ਜਸਪ੍ਰੀਤ ਕੌਰ ਬੱਬੂ , ਰਾਜਿੰਦਰ ਕੌਰ , ਉਰਵਸ਼ੀ ਗੁਪਤਾ , ਬਲਵੀਰ ਕੌਰ, ਪਰਦੀਪ ਕੌਰ ਟੱਲੇਵਾਲ ਤੇ ਮੋਗਾ ਸਿਰਜਣਾ ਅਤੇ ਸੰਵਾਦ ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਤੇ ਗੁਰਬਿੰਦਰ ਕੌਰ ਬੱਧਨੀ ਨੇ ਵੀ ਸ਼ਿਰਕਤ ਕੀਤੀ। ਸਮੁੱਚੀ ਸਾਹਿਤ ਸਭਾ ਦੇ ਸਾਰੇ ਮੈਂਬਰਾਂ ਨੇ ਆਪਣੀ ਤਨਦੇਹੀ ਨਾਲ ਨਿਭਾਈ। ਇਸ ਸਮੇਂ ਉਚੇਚੇ ਤੌਰ ‘ਤੇ ਪਹੁੰਚੇ ਜਸਵੰਤ ਕੌਰ , ਡਾ ਤੇਜਾ ਸਿੰਘ ਤਿਲਕ, ਡਾ ਸੰਪੂਰਨ ਸਿੰਘ ਟੱਲੇਵਾਲ, ਰਘਬੀਰ ਸਿੰਘ ਗਿੱਲ, ਬਿੰਦਰ ਸਿੰਘ ਖੁੱਡੀ ਕਲਾਂ , ਰਾਮ ਸਰੂਪ ਸ਼ਰਮਾ , ਡਾ ਦੀਪਕ ਸਿੰਗਲਾ ਭਦੌੜ , ਡਾ ਚਰਨ ਸਿੰਘ ਭਦੌੜ, ਸੀ. ਏ. ਪੰਕਜ ਗਰਗ , ਹਰਵਿੰਦਰ ਰੋਮੀ, ਸਤਪਾਲ ਸਿੰਘ, ਅਮਰਜੀਤ ਸਿੰਘ, ਮਨਿੰਦਰ ਸਿੰਘ, ਦਲਵੀਰ ਸਿੰਘ, ਰਾਜ ਕੁਮਾਰ ਆਦਿ ਵੀ ਸਮੁੱਚੇ ਸਮਾਗਮ ਦੌਰਾਨ ਹਾਜ਼ਰ ਰਹੇ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵੱਲੋਂ ਰਣਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਅਤੇ ਸਭਾ ਵੱਲੋਂ ਸੰਪਾਦਿਤ ਪੁਸਤਕਾਂ ਤਾਰਿਆਂ ਦਾ ਰੁਮਾਲ, ਨਵੀਆਂ ਕਲਮਾਂ ਨਵੀਂ ਉਡਾਣ ਅਤੇ ਸੰਦਲੀ ਸਿਰਜਣਾ ਵੀ ਭੇਂਟ ਕੀਤੀਆਂ ਗਈਆਂ।