ਚੰਡੀਗੜ੍ਹ,28 ਅਪ੍ਰੈਲ, Gee98 News service
-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਭਾਰਤ ਵੱਲੋਂ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਫੈਸਲੇ ਲਏ ਜਾ ਰਹੇ ਹਨ। ਇਸੇ ਤਰ੍ਹਾਂ ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਇਕ ਵੱਡਾ ਡਿਜੀਟਲ ਅਟੈਕ ਕਰਦੇ ਹੋਏ ਪਾਕਿਸਤਾਨ ਦੇ ਕਈ ਯੂਟਿਊਬ ਚੈਨਲਾਂ ‘ਤੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਹੈ। ਭਾਰਤ ਵੱਲੋਂ ਪਾਬੰਦੀ ਲਗਾਏ ਗਏ ਇਹਨਾਂ ਚੈਨਲਾਂ ਵਿੱਚ ਸ਼ੋਏਬ ਅਖ਼ਤਰ ਸਮੇਤ ਕਈ ਪਾਕਿਸਤਾਨੀ ਕ੍ਰਿਕਟਰਾਂ ਦੇ ਯੂਟਿਊਬ ਚੈਨਲ ਵੀ ਸ਼ਾਮਿਲ ਹਨ, ਹੁਣ ਜਦੋਂ ਉਪਭੋਗਤਾ ਇਹ ਪਾਬੰਦੀਸ਼ੁਦਾ ਚੈਨਲ ਖੋਲਦੇ ਹਨ ਤਾਂ ਉਹਨਾਂ ਨੂੰ ਇੱਕ ਸੁਨੇਹਾ ਮਿਲਦਾ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ “ਇਹ ਸਮੱਗਰੀ ਇਸ ਵੇਲੇ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਿਤ ਸਰਕਾਰੀ ਹੁਕਮਾਂ ਕਾਰਨ ਇਸ ਦੇਸ਼ ਵਿੱਚ ਉਪਲਬੱਧ ਨਹੀਂ ਹੈ”।