ਚੰਡੀਗੜ੍ਹ, 7 ਜੁਲਾਈ-ਸੁਰੱਖਿਆ ਫੋਰਸਾਂ ਦੇ ਮੁਲਾਜ਼ਮਾਂ ਵਿੱਚ ਆਤਮ ਹੱਤਿਆ ਕਰਨ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਰੁਝਾਨ ਵੱਧ ਰਿਹਾ ਹੈ। ਉੱਚ-ਅਧਿਕਾਰੀ ਵੀ ਖੁਦ ਹੀ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ । ਇਸੇ ਤਰਾਂ ਦੀ ਇਕ ਘਟਨਾ ਵਿੱਚ ਤਾਮਿਲਨਾਡੂ ਦੇ DIG ਵਿਜੈ ਕੁਮਾਰ ਵੱਲੋਂ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡੀਆਈਜੀ ਵਿਜੈ ਕੁਮਾਰ ਸਵੇਰੇ ਸੈਰ ਕਰਕੇ ਵਾਪਸ ਆਪਣੇ ਕੈਂਪ ਦਫ਼ਤਰ ਪੁੱਜੇ ਅਤੇ ਉਨ੍ਹਾਂ ਨੇ ਆਪਣੇ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਆਪਣਾ ਪਿਸਤੌਲ ਦੇਣ ਲਈ ਕਿਹਾ, ਨਿੱਜੀ ਸੁਰੱਖਿਆ ਅਧਿਕਾਰੀ ਤੋਂ ਪਿਸਤੌਲ ਲੈਕੇ ਉਹ ਦਫ਼ਤਰ ਵਿੱਚੋਂ ਬਾਹਰ ਆਏ ਅਤੇ ਬਾਹਰ ਆ ਕੇ ਖ਼ੁਦ ਨੂੰ ਗੋਲੀ ਮਾਰ ਲਈ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜੇ । DIG ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਕੋਇੰਬਟੂਰ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ।