ਚੰਡੀਗੜ੍ਹ,12 ਫਰਵਰੀ, Gee98 News service
-ਕੇਂਦਰ ਸਰਕਾਰ ਮੁਲਕ ਦੀਆਂ ਵੱਡੀਆਂ ਵੱਡੀਆਂ ਸੜਕਾਂ ਤੇ ਟੋਲ ਟੈਕਸ ਇਕੱਠਾ ਕਰਨ ਦੀ ਨਿਯਮਾਂ ਵਿੱਚ ਰੋਜ਼ ਤਬਦੀਲੀ ਕਰ ਰਹੀ ਹੈ ਦਰਅਸਲ ਸਰਕਾਰ ਨੇ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਟੈਕਸ ਜਾਮ ਕਰਕੇ ਟੋਲ ਦੀ ਕਲੈਕਸ਼ਨ ਬੰਦ ਕਰਨ ਦਾ ਤੋੜ ਲੱਭ ਲਿਆ ਹੈ। ਸਰਕਾਰ ਨੇ ਟੋਲ ਟੈਕਸ ਇਕੱਠਾ ਕਰਨ ਲਈ ਹੁਣ ਨਵੀਂ ਨਿਯਮ ਵੀ ਬਣਾ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿੱਚ ਜਲਦੀ ਹੀ ਟੋਲ ਟੈਕਸ ਪਾਸ ਕਰਕੇ ਲਾਗੂ ਕੀਤਾ ਜਾਵੇਗਾ। ਇਸ ਦੇ ਤਹਿਤ, ਜੇਕਰ ਡਰਾਈਵਰ ਚਾਹੇ ਤਾਂ ਉਹ 1 ਸਾਲ ਦਾ ਪਾਸ ਬਣਾ ਸਕਦਾ ਹੈ, ਜੋ ਕਿ 3000 ਰੁਪਏ ਵਿੱਚ ਬਣਾਇਆ ਜਾਵੇਗਾ, ਜਿਸ ਦੇ ਤਹਿਤ ਉਸਨੂੰ ਇੱਕ ਸਾਲ ਲਈ ਕਿੰਨੀ ਵੀ ਯਾਤਰਾ ਕਿਉਂ ਨਾ ਕਰੇ ਟੋਲ ਟੈਕਸ ਨਹੀਂ ਦੇਣਾ ਪਵੇਗਾ।ਜੇਕਰ ਉਹ 30000 ਰੁਪਏ ਦਾ ਭੁਗਤਾਨ ਕਰਦਾ ਹੈ, ਤਾਂ ਉਸਨੂੰ 15 ਸਾਲਾਂ ਲਈ ਟੈਕਸ ਨਹੀਂ ਦੇਣਾ ਪਵੇਗਾ, ਜਿਸ ਕਾਰਨ ਉਸਨੂੰ ਟੋਲ ਟੈਕਸ ਤੋਂ ਲੰਬੀ ਰਾਹਤ ਮਿਲ ਸਕਦੀ ਹੈ। ਸਰਕਾਰ ਦਾ ਦਾਅਵਾ ਹੈ ਕਿ ਜਿਵੇਂ ਕਿ ਲੰਬੀ ਦੂਰੀ ਦੇ ਵਾਹਨਾਂ ਨਾਲ ਯਾਤਰਾ ਕਰਨ ਦੌਰਾਨ ਟੋਲ ਟੈਕਸ ਜਨਤਾ ਲਈ ਵੱਡਾ ਸਿਰਦਰਦ ਬਣ ਜਾਂਦਾ ਹੈ, ਕਿਉਂਕਿ ਉੱਥੇ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਨਾਲ ਨਜਿੱਠਣ ਲਈ ਸਰਕਾਰ ਨੇ ਪਹਿਲਾਂ ਫਾਸਟ੍ਰੈਗ ਸ਼ੁਰੂ ਕੀਤਾ, ਉਸ ਤੋਂ ਬਾਅਦ ਸਰਕਾਰ ਇੱਕ ਹੋਰ ਨਵੀਂ ਯੋਜਨਾ ‘ਤੇ ਕੰਮ ਕਰ ਰਹੀ ਹੈ, ਜੋ GNSS ਦੇ ਤਹਿਤ ਹੈ ਜਿਸ ਤਹਿਤ ਜਦੋਂ ਤੁਸੀਂ ਕਿਸੇ ਟੋਲ ਰੋਡ ਤੇ ਚੜ ਗਏ ਤਾਂ ਤੁਹਾਡੇ ਖਾਤੇ ਵਿੱਚੋਂ ਟੋਲ ਟੈਕਸ ਕੱਟਿਆ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਨਵੇਂ ਕਾਨੂੰਨ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਇਹ ਲੋਕਾਂ ਲਈ ਕਫਾਇਤੀ ਵੀ ਹੋਵੇਗਾ ਪਰੰਤੂ ਅਸਲ ਵਿੱਚ ਸਰਕਾਰ ਨੇ 3000 ਤੇ 30000 ਵਾਲੀ ਸਕੀਮ ਲਾਗੂ ਕਰਕੇ ਜਥੇਬੰਦੀਆਂ ਵੱਲੋਂ ਟੋਲ ਟੈਕਸ ਕਲੈਕਸ਼ਨ ਬੰਦ ਕਰਨ ਦਾ ਬਦਲ ਲੱਭ ਲਿਆ ਹੈ, ਜਿਸ ਨਾਲ ਟੋਲ ਕੰਪਨੀਆਂ ਅਤੇ ਸਰਕਾਰ ਨੂੰ ਮਾਲੀ ਘਾਟਾ ਪੈਂਦਾ ਸੀ।