ਚੰਡੀਗੜ੍ਹ,9 ਜਨਵਰੀ, Gee98 news service
ਕਰੀਬ ਤਿੰਨ ਕੁ ਮਹੀਨੇ ਪਹਿਲਾਂ ਕੈਨੇਡਾ ਗਏ ਇੱਕ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਮੋਗਾ ਜ਼ਿਲ੍ਹੇ ਦੇ ਬਿਲਾਸਪੁਰ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਲਵਪ੍ਰੀਤ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਦੀ ਕੈਨੇਡਾ ਗਈ ਪਤਨੀ ਨੇ ਉਸ ਨੂੰ ਧੋਖਾ ਦੇ ਦਿੱਤਾ ਤੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਲਵਪ੍ਰੀਤ ਦਾ ਵਿਆਹ ਤਿੰਨ ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀ ਪਤਨੀ 2020 ਵਿੱਚ ਸਟੱਡੀ ਬੇਸ ‘ਤੇ ਕੈਨੇਡਾ ਗਈ ਸੀ। ਹੁਣ ਲਵਪ੍ਰੀਤ ਸਿੰਘ ਵੀ ਤਿੰਨ ਮਹੀਨੇ ਪਹਿਲਾਂ ਕੈਨੇਡਾ ਗਿਆ ਪਰ ਉਸ ਦੀ ਪਤਨੀ ਏਅਰਪੋਰਟ ਤੋਂ ਉਸ ਨੂੰ ਜਵਾਬ ਦੇ ਕੇ ਚਲੀ ਗਈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ, ਜਿਸ ਕਾਰਨ ਲਵਪ੍ਰੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸੇ ਪ੍ਰੇਸ਼ਾਨੀ ਵਿਚਾਲੇ ਉਸ ਨੂੰ ਹਾਰਟ ਅਟੈਕ ਆ ਗਿਆ। ਇਹ ਵੀ ਪਤਾ ਲੱਗਾ ਕਿ ਲਵਪ੍ਰੀਤ ਵੱਲੋਂ ਸਾਰਾ ਖਰਚਾ ਕਰਕੇ ਆਪਣੀ ਪਤਨੀ ਨੂੰ ਸਟੱਡੀ ਬੇਸ ‘ਤੇ ਕੈਨੇਡਾ ਭੇਜਿਆ ਗਿਆ ਸੀ।
ਫੋਟੋ ਕੈਪਸ਼ਨ-ਮ੍ਰਿਤਕ ਦੀ ਫਾਈਲ ਫੋਟੋ