ਬਰਨਾਲਾ,21 ਨਵੰਬਰ, Gee98 news service
-ਅਜੋਕੇ ਦੌਰ ਵਿੱਚ ਮਨੁੱਖ ਨੂੰ ਭਾਵੇਂ ਲਾਲਚ ਨੇ ਪੂਰੀ ਤਰ੍ਹਾਂ ਜਕੜ ਕੇ ਰੱਖ ਲਿਆ ਹੈ ਪਰੰਤੂ ਫਿਰ ਵੀ ਕਿਤੇ ਨਾ ਕਿਤੇ ਇਮਾਨਦਾਰੀ ਦੀ ਮਿਸਾਲ ਮਿਲ ਹੀ ਜਾਂਦੀ ਹੈ। ਇਮਾਨਦਾਰੀ ਦੀ ਅਜਿਹੀ ਇੱਕ ਮਿਸਾਲ ਔਰਬਿਟ ਕੰਪਨੀ ਦੀ ਬੱਸ ‘ਤੇ ਬਤੌਰ ਡਰਾਈਵਰ/ਕੰਡਕਟਰ ਨੌਕਰੀ ਕਰਦੇ ਸੁਖਦੇਵ ਸਿੰਘ ਅਤੇ ਸੁਖਪਾਲ ਸਿੰਘ ਨੇ ਦਿੱਤੀ ਜਿਨਾਂ ਨੂੰ ਇੱਕ ਡਿੱਗਿਆ ਹੋਇਆ ਮਹਿੰਗਾ ਮੋਬਾਈਲ ਮਿਲਿਆ ਤੇ ਉਹਨਾਂ ਨੇ ਉਹ ਮੋਬਾਈਲ ਮਾਲਕ ਨੂੰ ਵਾਪਸ ਕਰ ਦਿੱਤਾ। ਇਸ ਸਬੰਧੀ ਦੱਸਦੇ ਹੋਏ ਰਣਜੀਤ ਕੌਰ ਪਤਨੀ ਚੇਤ ਸਿੰਘ ਗਿੱਲ ਵਾਸੀ ਗੋਬਿੰਦ ਕਾਲੋਲੀ ਬਰਨਾਲਾ ਨੇ ਦੱਸਿਆ ਕਿ ਉਸ ਦਾ ਮੋਬਾਈਲ ਫੋਨ 19 ਨਵੰਬਰ ਨੂੰ ਬਰਨਾਲਾ ਦੇ ਕਚਹਿਰੀ ਚੌਂਕ ਨੇੜੇ ਡਿੱਗ ਪਿਆ ਸੀ ਜੋ ਸੁਖਦੀਪ ਸਿੰਘ ਅਤੇ ਸੁਖਪਾਲ ਸਿੰਘ ਨੂੰ ਮਿਲਿਆ ਜਿਨਾਂ ਨੇ ਉਸ ਦਾ ਮੋਬਾਈਲ ਫੋਨ ਵਾਪਸ ਕੀਤਾ। ਰਣਜੀਤ ਕੌਰ ਦੇ ਪਰਿਵਾਰ ਨੇ ਸੁਖਦੀਪ ਸਿੰਘ ਅਤੇ ਸੁਖਪਾਲ ਸਿੰਘ ਦੀ ਇਮਾਨਦਾਰੀ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ।