ਚੰਡੀਗੜ੍ਹ,5 ਫਰਵਰੀ, Gee98 News service
-ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਹੋਈ ਚੋਣ ਵਿੱਚ ਅੱਜ ਇੱਕ ਨਵਾਂ ਰਿਕਾਰਡ ਕਾਇਮ ਹੋਇਆ ਹੈ। ਬਠਿੰਡਾ ਦੇ ਮੇਅਰ ਚੁਣੇ ਗਏ ਪਦਮਜੀਤ ਮਹਿਤਾ ਪੰਜਾਬ ਹੀ ਨਹੀਂ ਸਗੋਂ ਭਾਰਤ ਵਿੱਚ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਹਨ। ਜ਼ਿਕਰਯੋਗ ਹੈ ਕਿ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਪਦਮਜੀਤ ਮਹਿਤਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਾਰਡ ਨੰਬਰ 48 ਤੋਂ ਉਪ ਚੋਣ ਜਿੱਤ ਕੇ ਕੌਂਸਲਰ ਬਣੇ ਸਨ। ਮੇਅਰ ਦੀ ਹੋਈ ਚੋਣ ਵਿੱਚ ਪਦਮਜੀਤ ਮਹਿਤਾ ਨੂੰ 50 ਵਿੱਚੋਂ 35 ਵੋਟਾਂ ਮਿਲੀਆਂ ਹਨ। ਨਵੇਂ ਬਣੇ ਮੇਅਰ ਪਦਮਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸਪੁੱਤਰ ਹਨ। ਉਹ ਇੰਗਲੈਂਡ ਯੂਨੀਵਰਸਿਟੀ ਤੋਂ ਉਚ ਵਿਦਿਆ ਹਾਸਿਲ ਕਰਕੇ ਆਏ ਹਨ। ਦੱਸ ਦੇਈਏ ਕਿ ਪਦਮਜੀਤ ਮਹਿਤਾ ਨੇ ਉਪ ਚੋਣ ਲਈ ਟਿਕਟ ਵੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਕਸ਼ਮਕਸ਼ ਦੌਰਾਨ ਹੀ ਹਾਸਿਲ ਕੀਤੀ ਸੀ ਅਤੇ ਹੁਣ ਮੇਅਰ ਦੀ ਚੋਣ ਜਿੱਤ ਕੇ ਉਸਨੇ ਛੋਟੀ ਉਮਰੇ ਵੱਡੀ ਪ੍ਰਾਪਤੀ ਕੀਤੀ ਹੈ।