ਮਹਿਲ ਕਲਾਂ 20 ਦਸੰਬਰ ( ਜਸਵੰਤ ਸਿੰਘ ਲਾਲੀ )-
ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਪਿੰਡ ਨਿਹਾਲੂਵਾਲ ਨਜ਼ਦੀਕ ਇੱਕ ਢਾਬੇ ਦੇ ਕੋਲ ਇੱਕ ਸਵਿਫਟ ਡਿਜਾਇਰ ਗੱਡੀ ਅਤੇ ਐਕਸ ਯੂ ਵੀ ਗੱਡੀ ਵਿਚਕਾਰ ਭਿਆਨਕ ਟੱਕਰ ਹੋ ਜਾਣ ਦੀ ਖ਼ਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਐਕਸ ਯੂ ਵੀ ਵਿੱਚ ਸਵਾਰ ਕਰਨ ਨਰੂਲਾ ਵਾਸੀ ਰੋਹਤਕ ਆਪਣੇ ਪਰਿਵਾਰ ਸਮੇਤ ਰੋਹਤਕ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਕਪੂਰਥਲਾ ਜਾ ਰਹੇ ਸੀ । ਜਦੋਂ ਆਪਣਾ ਢਾਬਾ ਪਿੰਡ ਨਿਹਾਲੂਵਾਲ ਕੋਲ ਪਹੁੰਚੇ ਤਾਂ ਉਹਨਾਂ ਨੇ ਆਪਣੀ ਗੱਡੀ ਢਾਬੇ ‘ਤੇ ਚਾਹ ਪੀਣ ਲਈ ਇੰਡੀਕੇਟਰ ਲਾ ਕੇ ਸੱਜੇ ਪਾਸੇ ਮੋੜੀ ਤਾਂ ਰਾਏਕੋਟ ਸਾਈਡ ਤੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਜਿਸ ਨੂੰ ਸਿਮਰਨਜੀਤ ਪੁੱਤਰ ਜਗਜੀਤ ਸਿੰਘ ਵਾਸੀ ਹਮੀਦੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਦਿਲਪ੍ਰੀਤ ਪੁੱਤਰ ਰਣਜੀਤ ਸਿੰਘ ਵਾਸੀ ਕਰਮਗੜ ਬੈਠਾ ਸੀ । ਜਿੰਨ੍ਹਾਂ ਨੇ ਆ ਕੇ XUV ਗੱਡੀ ਦੀ ਖੱਬੇ ਪਾਸੇ ਪਿਛਲੀ ਤਾਕੀ ਵਿੱਚ ਆਪਣੀ ਗੱਡੀ ਮਾਰੀ । ਜਿਸ ਨਾਲ ਗੱਡੀ ਵਿੱਚ ਬੈਠੀਆਂ ਸਵਾਰੀਆਂ ਨੂੰ ਸੱਟਾਂ ਲੱਗੀਆਂ ਤੇ ਜਦੋਂ ਕਰਨ ਨਰੂਲਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੱਡੀ ਵਿੱਚੋ ਉਤਾਰ ਰਿਹਾ ਸੀ ਤਾਂ ਉਕਤ ਗੱਡੀ ਦੇ ਮਾਲਕ ਤੇ ਉਸਦੇ ਨਾਲ ਵਾਲੇ ਨੇ ਉਹਨਾਂ ਨਾਲ ਗਾਲੀ ਗਲੋਚ ਕੀਤੀ । ਇਨੇ ਵਿੱਚ ਉਥੇ 108 ਐਬੂਲੈਸ ਦੀ ਗੱਡੀ ਪਹੁੰਚ ਗਈ ਤੇ ਨਾਲ ਹੀ ਸੜਕ ਸੁਰੱਖਿਆ ਫੋਰਸ ਪਹੁੰਚ ਗਈ । ਜਿਹਨਾਂ ਨੇ ਜਖਮੀਆ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਬਰਨਾਲਾ ਜਾ ਕੇ ਸੁਰਿੰਦਰ ਕੁਮਾਰ ਪੁੱਤਰ ਦੇਸਰਾਜ ਵਾਸੀ ਰੋਹਤਕ ਹਰਿਆਣਾ ਦੀ ਮੌਤ ਹੋ ਗਈ । ਜਿਸ ਦੀ ਅੱਜ ਕਰਨ ਨਰੂਲਾ ਦੇ ਬਿਆਨਾ ਦੇ ਅਧਾਰ ਤੇ ਮੁਕਦਮਾ ਨੰਬਰ 87 ਮਿਤੀ 20-12- 2024 ਅੰਡਰ ਸੈਕਸ਼ਨ 281,106,126,115,324 ਬੀਐਨਐਸ ਥਾਣਾ ਮਹਿਲਕਲਾਂ ਵਿਖੇ ਦਰਜ ਕੀਤਾ ਗਿਆ ਅਤੇ ਮਿਰਤਕ ਦੀ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ । ਇਸ ਮੌਕੇ ਦੋਨੋ ਗੱਡੀਆਂ ਨੂੰ ਪੁਲਿਸ ਵੱਲੋ ਕਬਜ਼ੇ ਵਿੱਚ ਲੈ ਲਿਆ ਅਤੇ ਦੋਸੀਆਂ ਦੀ ਗਿਰਫਤਾਰੀ ਅਜੇ ਬਾਕੀ ਹੈ ।