ਬਰਨਾਲਾ,16 ਅਗਸਤ, ਨਿਰਮਲ ਸਿੰਘ ਪੰਡੋਰੀ-
-ਪੰਜਾਬ ਸਰਕਾਰ ਵੱਲੋਂ ਅੱਜ PCS ਅਫ਼ਸਰਾਂ ਦੀਆਂ ਬਦਲੀਆਂ ਦੇ ਦੌਰਾਨ ਬਰਨਾਲਾ ਦੇ ਕੁਝ PCS ਅਫ਼ਸਰਾਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਸ੍ਰੀ ਲਾਤੀਫ ਅਹਿਮਦ ਨੂੰ ਏਡੀਸੀ (ਜਨਰਲ) ਬਰਨਾਲਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਮਹਿਲ ਕਲਾਂ ਦੇ ਐਸਡੀਐਮ ਸਰਦਾਰ ਸਤਵੰਤ ਸਿੰਘ ਨੂੰ ਬਰਨਾਲਾ ਦਾ ਏਡੀਸੀ (ਵਿਕਾਸ) ਨਿਯੁਕਤ ਕੀਤਾ ਗਿਆ ਹੈ। ਸ੍ਰੀ ਲਾਤੀਫ ਅਹਿਮਦ, ਸ਼੍ਰੀਮਤੀ ਅਨੁਪ੍ਰਿਤਾ ਜੌਹਲ ਦੀ ਬਦਲੀ ਅਤੇ ਸਰਦਾਰ ਸਤਵੰਤ ਸਿੰਘ, ਸ ਮਨਜੀਤ ਸਿੰਘ ਚੀਮਾ ਦੀ ਬਦਲੀ ਤੋਂ ਬਾਅਦ ਉਹਨਾਂ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਸਰਦਾਰ ਗੁਰਬੀਰ ਸਿੰਘ ਕੋਹਲੀ ਬਰਨਾਲਾ ਦੇ ਨਵੇਂ ਐਸਡੀਐਮ ਹੋਣਗੇ।