ਮਹਿਲਕਲਾਂ 2 ਫਰਵਰੀ ( ਜਸਵੰਤ ਸਿੰਘ ਲਾਲੀ ) ਸਬ ਡਵੀਜਨ ਮਹਿਲਕਲਾਂ ਦੇ ਸਮੂਹ ਮੁਲਾਜ਼ਮਾਂ ਨੇ ਸਟੇਟ ਕਮੇਟੀਆਂ ਦੇ ਸੱਦੇ ‘ਤੇ ਤਨਖਾਹ ਕਟੌਤੀ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ । ਪਾਵਰਕਾਮ ਦੀ ਮੈਨੇਜਮੈਂਟ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਜਨਵਰੀ ਮਹੀਨੇ ਦੀ ਪੂਰੀ ਤਨਖਾਹ ਜਾਰੀ ਕਰਨ ਦੀ ਬਜਾਏ ਅੱਧੀ ਤੋ ਵੀ ਘੱਟ ਤਨਖਾਹ ਜਾਰੀ ਕਰ ਦਿੱਤੀ ਸੀ । ਜਿਸ ਕਾਰਨ ਸਮੁੱਚੇ ਮੁਲਾਜਮਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ । ਜਿਸ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਵਿੱਚ ਅੱਜ ਗੇਟ ਰੋਸ ਰੈਲੀਆ ਕੀਤੀਆ ਜਾ ਰਹੀਆ ਨੇ , ਸ/ਡ ਮਹਿਲਕਲਾਂ ਵਿਖੇ ਵੀ ਰੋਸ ਰੈਲੀ ਕੀਤੀ ਗਈ । ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੀਐਸਯੂ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ ਨੇ ਕਿਹਾ ਕਿ ਤਨਖਾਹ ਕਟੌਤੀ ਅੱਜ ਕੋਈ ਪਹਿਲੀ ਵਾਰ ਕਟੌਤੀ ਨਹੀ ਕੀਤੀ ਗਈ ਇਸ ਤੋ ਪਹਿਲਾ ਵੀ ਮੁਲਾਜਮਾਂ ਦੀ ਤਨਖਾਹ ਚ 25 % ਕਟੌਤੀ ਕੀਤੀ ਗਈ ਸੀ । ਹੁਣ ਫਿਰ ਪਾਵਰਕਾਮ ਦੀ ਮਨੈਜਮੈਟ ਮੁਲਾਜਮਾਂ ਦਾ ਸਬਰ ਪਰਖ ਰਹੀ ਹੈ । ਅੱਜ ਜਦੋ ਪਾਵਰਕਾਮ ਦੇ ਮੁਲਾਜਮਾਂ ਦੀ ਗਿਣਤੀ ਬਹੁਤ ਘੱਟ ਗਈ ਹੈ । ਜਿਸ ਕਰਕੇ ਕੰਮ ਦਾ ਲੋਡ ਬਹੁਤ ਜਿਆਦਾ ਹੋ ਗਿਆ ਹੈ । ਇਸ ਸਮੇ ਮੁਲਾਜਮਾਂ ਪੂਰੀ ਤਨਖਾਹ ਜਾਰੀ ਨਾ ਕਰਨਾ ਮੁਲਾਜਮਾਂ ਨਾਲ ਸਰਾਸਰ ਧੱਕਾ ਹੈ । ਜਿਸਨੂੰ ਕਦੇ ਵੀ ਸਹਿਣ ਨਹੀ ਕੀਤਾ ਜਾ ਸਕਦੈ । ਰੈਲੀ ਨੂੰ ਸੰਬੋਧਨ ਕਰਦੇ ਹੋਏ ਇੰਜ ਬਲਜੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਸੰਘਰਸ ਤੋ ਬਿਨ੍ਹਾਂ ਹੋਰ ਕੋਈ ਚਾਰਾ ਵੀ ਨਹੀ ਹੈ । ਮੁਲਾਜਮਾਂ ਨੂੰ ਤਨਖਾਹ ਨਹੀ , ਕੰਮ ਨਹੀ , ਦੀ ਨੀਤੀ ਅਪਨਾਉਣ ਲਈ ਮਜਬੂਰ ਹੋਣਾ ਪੈ ਸਕਦੈ ਜਿਸ ਕਰਕੇ ਆਉਣ ਵਾਲੇ ਸਮੇ ਵਿੱਚ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ । ਇਸ ਮੌਕੇ ਸਾਥੀ ਸਿਕੰਦਰ ਸਿੰਘ ਨੇ ਕਿਹਾ ਕਿ ਮੁਲਾਜਮ ਮਾਰੂ ਨੀਤੀਆਂ ਦੇ ਖਿਲਾਫ ਆਉਣ ਵਾਲੀ 16 ਫਰਵਰੀ ਨੂੰ ਇੱਕ ਰੋਜਾ ਹੜਤਾਲ ਕੀਤੀ ਜਾਵੇਗੀ ਅਤੇ 295/19 ਵਾਲੇ ਸਾਥੀਆਂ ਦੀ ਪੂਰੀ ਤਨਖਾਹ ਜਾਰੀ ਕਰਵਾਉਣ ਲਈ 17 ਫਰਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਖੇ ਵਿਸਾਲ ਧਰਨਾ ਤੇ ਰੋਸ ਮਾਰਚ ਕੀਤਾ ਜਾ ਰਿਹਾ ਹੈ । ਜਿਸ ਦੀਆ ਤਿਆਰੀ ਆਰੰਭ ਕੀਤੀਆਂ ਜਾ ਰਹੀਆ ਹਨ । ਇਸ ਮੌਕੇ ਜਗਮੀਤ ਸਿੰਘ ਧਨੇਰ , ਜਸਵੰਤ ਸਿੰਘ ਮਹਿਲਖੁਰਦ , ਪ੍ਰਗਟ ਸਿੰਘ ਕੋਟਦੁੱਨਾ , ਨਿਰਮਲ ਸਿੰਘ ਹਰਦਾਸਪੁਰਾ , ਏਟਕ ਆਗੂ ਦਵਿੰਦਰ ਸਿੰਘ ਬਰਨਾਲਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਆਉਣ ਵਾਲੇ ਸਮੇ ਵਿੱਚ ਤਿੱਖੇ ਸੰਘਰਸ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ । ਦੂਜੇ ਪਾਸੇ ਮੁਲਾਜਮਾਂ ਦੇ ਸੰਘਰਸ ਅੱਗੇ ਝੁੱਕਦੇ ਹੋਏ ਪਾਵਰਕਾਮ ਮੁਨੈਜਮੈਟ ਨੇ ਕਟੌਤੀ ਕੀਤੀਆ ਤਨਖਾਹਾਂ ਜਾਰੀ ਕਰ ਦਿੱਤੀਆਂ ।