ਬਰਨਾਲਾ, 5 ਅਗਸਤ ( ਨਿਰਮਲ ਸਿੰਘ ਪੰਡੋਰੀ )-ਐੱਸ. ਡੀ. ਕਾਲਜ ਦੇ ਬੀ.ਵੌਕ ਜਰਨਲਿਜਮ ਐਂਡ ਮਲਟੀਮੀਡੀਆ ਟੈਕਨਾਲੌਜੀਜ਼ (ਜੇਐਮਟੀ) ਦੇ ਪਹਿਲੇ ਅਤੇ ਤੀਜੇ ਸਮੈਸਟਰ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨ ਕੀਤੇ ਨਤੀਜੇ ਸ਼ਾਨਦਾਰ ਰਹੇ।ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰਵੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੈਸਟਰ ਪਹਿਲੇ ਵਿੱਚ ਯੂਨੀਵਰਸਿਟੀ ਪੱਧਰ ’ਤੇ ਮਨਪ੍ਰੀਤ ਕੌਰ ਨੇ 8.4 ਸੀਜੀਪੀਏ ਲੈ ਕੇ ਪਹਿਲਾ, ਅਰਸ਼ਦੀਪ ਕੌਰ ਨੇ 7.8 ਸੀਜੀਪੀਏ ਨਾਲ ਦੂਜਾ ਅਤੇ ਮਨਦੀਪ ਕੌਰ ਤੇ ਲਖਵਿੰਦਰ ਕੌਰ 7.6 ਸੀਜੀਪੀਏ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤੀਜੇ ਸਮੈਸਟਰ ਵਿੱਚੋਂ ਬਲਕਰਨ ਸਿੰਘ ਨੇ 7.2 ਸੀਜੀਪੀਏ ਨਾਲ ਪਹਿਲਾ, ਨੈਨਸੀ ਨੇ 6.8 ਸੀਜੀਪੀਏ ਨਾਲ ਦੂਜਾ ਅਤੇ ਸੋਨੂੰ ਉੱਪਲ ਤੇ ਜਗਦੇਵ ਸਿੰਘ 6.0 ਸੀਜੀਪੀਏ ਨਾਲ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਐੱਸ. ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ਼੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ।
ਫ਼ੋਟੋ ਕੈਪਸ਼ਨ : ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ।