ਮਹਿਲ ਕਲਾਂ 14 ਜੁਲਾਈ( ਜਸਵੰਤ ਸਿੰਘ ਲਾਲੀ )-
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੁਨੀਤਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਸ ਮਹਿਲ ਖੁਰਦ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਸਰਪੰਚ ਹਰਪਾਲ ਸਿੰਘ ਸਮੁੱਚੀ ਗ੍ਰਾਮ ਪੰਚਾਇਤ/ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਵਿਸ਼ਾਲ ਇਕੱਠ ਕਰਕੇ ਸਰਬ ਸੰਮਤੀ ਨਾਲ ਸ਼ੈਸ਼ਨ 2025-27 ਲਈ ਦੋ ਸਾਲ ਦੇ ਕਾਰਜਕਾਲ ਲਈ ਸਕੂਲ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸ੍ਰੀ ਰਕੇਸ਼ ਕੁਮਾਰ ਨੂੰ ਚੇਅਰਮੈਨ ਅਤੇ ਪਰਮਜੀਤ ਕੌਰ ਨੂੰ ਉੱਪ ਚੇਅਰਮੈਨ ਚੁਣਿਆ ਗਿਆ।ਇਸ ਤੋਂ ਇਲਾਵਾ ਸਰਕਾਰ ਦੇ ਪ੍ਤੀਨਿਧ ਤੌਰ ‘ਤੇ ਗੁਰਜੀਤ ਸਿੰਘ ਧਾਲੀਵਾਲ ਸਿੱਖਿਆ ਸ਼ਾਸਤਰੀ,ਗੁਰਜੰਟ ਸਿੰਘ ਮੇਜਰ ਸੂਬੇਦਾਰ, ਪੰਚਾਇਤ ਮੈਂਬਰ ਵਿਜੈ ਕੁਮਾਰ ਅਤੇ ਅਧਿਆਪਕਾ ਸੀ੍ਮਤੀ ਬਲਵਿੰਦਰ ਕੌਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਮਾਪੇ ਮੈਂਬਰ ਦੇ ਤੌਰ ‘ਤੇ ਮਨਜੀਤ ਸਿੰਘ,ਜਸਵਿੰਦਰ ਸਿੰਘ, ਜਸਵੀਰ ਸਿੰਘ, ਗੁਰਿੰਦਰ ਸਿੰਘ, ਤਰਸੇਮ ਸਿੰਘ ,ਕਿਰਨਜੀਤ ਕੌਰ, ਅਮਨਦੀਪ ਕੌਰ ,ਗੋਗੀ ਕੌਰ ,ਕਿਰਨਾ ਰਾਣੀ, ਮਨਜੀਤ ਕੌਰ ਦੀ ਚੋਣ ਕੀਤੀ ਗਈ। ਸਕੂਲ ਮੈਨੇਜਮੈਂਟ ਕਮੇਟੀ ਦੇ ਗਠਨ ਮੌਕੇ ਆਏ ਹੋਏ ਮੋਹਤਬਰਾਂ ਦਾ ਸੈਕਿੰਡ ਇੰਚਾਰਜ ਜਸਵਿੰਦਰਪਾਲ ਸਿੰਘ ਬੁੱਟਰ ਨੇ ਸਾਰਿਆ ਦਾ ਧੰਨਵਾਦ ਕੀਤਾ l