ਚੰਡੀਗੜ੍ਹ 1 ਮਾਰਚ, Gee98 News service
-ਹਰ ਮਹੀਨੇ ਦੀ ਇਕ ਤਾਰੀਕ ਨੂੰ ਲੋਕਾਂ ਦੀ ਜੇਬ ਨਾਲ ਜੁੜੇ ਕੁਝ ਬਦਲਾਅ ਕੀਤੇ ਜਾਂਦੇ ਹਨ ਜਿਨਾਂ ਦਾ ਅਸਰ ਸਿੱਧੇ ਤੌਰ ‘ਤੇ ਆਮ ਲੋਕਾਂ ਦੀ ਆਰਥਿਕਤਾ ‘ਤੇ ਪੈਂਦਾ ਹੈ। ਇਸੇ ਤਰ੍ਹਾਂ ਅੱਜ 1 ਮਾਰਚ ਨੂੰ ਕੁਝ ਬਦਲਾਅ ਕੀਤੇ ਗਏ ਹਨ, ਜਿਨਾਂ ਤਹਿਤ ਅੱਜ 1 ਮਾਰਚ 19 ਕਿਲੋਗ੍ਰਾਮ ਵਾਲਾ ਤੋਂ ਕਮਰਸ਼ੀਅਲ ਗੈਸ ਸਿਲੰਡਰ 6 ਰੁਪਏ ਮਹਿੰਗਾ ਹੋ ਗਿਆ ਹੈ ਜਦ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਪਿਛਲੇ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਕੋਈ ਲੈਣ ਦੇਣ ਨਾ ਕਰਨ ਵਾਲੇ ਖਾਤੇ ਨੂੰ ਬੰਦ ਕੀਤਾ ਜਾ ਸਕਦਾ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੇ ਖਾਤਿਆਂ ਸਬੰਧੀ ਤੁਰੰਤ KYC ਕਰਵਾ ਲਈ ਜਾਵੇ। ਇੱਕ ਹੋਰ ਵੱਡੇ ਬਦਲਾਅ ਤਹਿਤ ਲਾਈਫ ਐਂਡ ਹੈਲਥ ਇੰਸ਼ੋਰੈਂਸ ਕੰਪਨੀਆਂ ਨੂੰ “ਬੀਮਾ-ASBA” ਨਾਮ ਦੀ ਇੱਕ ਨਵੀਂ ਸੁਵਿਧਾ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਸ ਸੁਵਿਧਾ ਤਹਿਤ ਪਾਲਿਸੀ ਖਰੀਦਣ ਵਾਲਾ ਵਿਅਕਤੀ ਬੀਮਾ ਪ੍ਰੀਮੀਅਮ ਦੀ ਰਕਮ ਨੂੰ ਆਪਣੇ ਬੈਂਕ ਖਾਤੇ ਵਿੱਚ ਬਲੌਕ ਕਰ ਸਕਦਾ ਹੈ। ਇਹ ਪੈਸਾ ਉਸਦੇ ਖ਼ਾਤੇ ਵਿੱਚੋਂ ਉਦੋਂ ਹੀ ਕੱਟਿਆ ਜਾਵੇਗਾ ਜਦ ਬੀਮਾ ਪਾਲਿਸੀ ਜਾਰੀ ਕੀਤੀ ਜਾਵੇਗੀ। ਪਹਿਲਾਂ ਜਦ ਕੋਈ ਵਿਅਕਤੀ ਬੀਮਾ ਖਰੀਦਦਾ ਸੀ ਤਾਂ ਉਸਨੂੰ ਪਹਿਲਾਂ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਸੀ ਪਰੰਤੂ ਹੁਣ ਇਸ ਨਵੇਂ ਬੀਮਾ-ASBA ਸੁਵਿਧਾ ਅਨੁਸਾਰ ਗ੍ਰਾਹਕ ਨੂੰ ਪਹਿਲਾਂ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਤਹਿਤ ਹੁਣ ਖਪਤਕਾਰ ਦੇ ਬੈਂਕ ਖਾਤੇ ਵਿੱਚ ਪ੍ਰੀਮੀਅਮ ਰਾਸ਼ੀ ਰਿਜ਼ਰਵ ਕਰ ਦਿੱਤੀ ਜਾਵੇਗੀ ਅਤੇ ਜਦੋਂ ਬੀਮਾ ਕੰਪਨੀ ਗ੍ਰਾਹਕ ਦੀ ਬੇਨਤੀ ਨੂੰ ਸਵੀਕਾਰ ਕਰ ਲਵੇਗੀ ਤਾਂ ਇਹ ਪੈਸਾ ਖ਼ਾਤੇ ਵਿੱਚੋਂ ਕੱਟਿਆ ਜਾਵੇਗਾ, ਜੇਕਰ ਪਾਲਿਸੀ ਮਨਜ਼ੂਰ ਨਹੀਂ ਹੁੰਦੀ ਤਾਂ ਪੈਸਾ ਖ਼ਾਤੇ ਵਿੱਚ ਸੁਰੱਖਿਅਤ ਰਹੇਗਾ।