ਚੰਡੀਗੜ੍ਹ,26 ਫਰਵਰੀ, Gee98 News service
-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਵੈਸਟ ਤੋਂ ਜ਼ਿਮਨੀ ਚੋਣ ਲਈ ਸ੍ਰੀ ਸੰਜੀਵ ਅਰੋੜਾ ਨੂੰ ਟਿਕਟ ਦੇ ਦਿੱਤੀ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਜਾਣ ਕਾਰਨ ਲੁਧਿਆਣਾ ਵੈਸਟ ਦੀ ਸੀਟ ਖਾਲੀ ਹੋਈ ਸੀ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਲਈ ਸ੍ਰੀ ਸੰਜੀਵ ਅਰੋੜਾ ਨੂੰ ਟਿਕਟ ਦੇਣ ‘ਤੇ ਸਿਆਸੀ ਹਲਕਿਆਂ ‘ਚ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ। ਸੰਜੀਵ ਅਰੋੜਾ ਪਹਿਲਾਂ ਹੀ ਪੰਜਾਬ ਤੋਂ ਮੈਂਬਰ ਰਾਜ ਸਭਾ ਹਨ। ਸ੍ਰੀ ਸੰਜੀਵ ਅਰੋੜਾ ਨੂੰ ਵਿਧਾਨ ਸਭਾ ਚੋਣ ਦੀ ਟਿਕਟ ਦੇਣ ਨੇ ਇਹਨਾਂ ਚਰਚਾਵਾਂ ਨੂੰ ਬਲ ਬਖਸ਼ਿਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨਗੇ। ਜੇਕਰ ਸ੍ਰੀ ਸੰਜੇਵ ਅਰੋੜਾ ਵਿਧਾਨ ਸਭਾ ਅਰਿਸਟ ਤੋਂ ਚੋਣ ਜਿੱਤਦੇ ਹਨ ਤਾਂ ਉਹਨਾਂ ਦੀ ਖਾਲੀ ਸੀਟ ਤੇ ਅਰਵਿੰਦ ਕੇਜਰੀਵਾਲ ਖੁਦ ਰਾਜ ਸਭਾ ਦੀ ਚੋਣ ਲੜਨਗੇ। ਆਮ ਆਦਮੀ ਪਾਰਟੀ ਨੇ ਲੁਧਿਆਣਾ ਵੈਸਟ ਹਲਕੇ ਤੋਂ ਸ਼੍ਰੀ ਸੰਜੀਵ ਅਰੋੜਾ ਨੂੰ ਟਿਕਟ ਦੇ ਕੇ ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਭੇਜਣ ਦਾ ਰਾਹ ਪੱਧਰਾ ਕੀਤਾ ਹੈ।