ਚੰਡੀਗੜ੍ਹ,13 ਮਈ, Gee98 news service
-ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਤਿੰਨ ਚੋਟੀ ਦੇ ਸਿਆਸੀ ਆਗੂਆਂ ਦਾ ਵਕਾਰ ਇਸ ਕਰਕੇ ਹੀ ਦਾਅ ‘ਤੇ ਨਹੀਂ ਲੱਗਿਆ ਕਿ ਉਹ ਖੁਦ ਚੋਣ ਲੜ ਰਹੇ ਹਨ ਸਗੋਂ ਇਹ ਚੋਣਾਂ ਇਹਨਾਂ ਆਗੂਆਂ ਲਈ ਇਸੇ ਕਰਕੇ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ ਕਿ ਉਹਨਾਂ ਦੀਆਂ ਧਰਮ ਪਤਨੀਆਂ ਚੋਣ ਮੈਦਾਨ ਵਿੱਚ ਹਨ। ਇਸ ਲਈ ਇਹ ਲੋਕ ਸਭਾ ਚੋਣ ਪੰਜਾਬ ਦੇ ਤਿੰਨ ਵੱਡੇ ਆਗੂਆਂ ਲਈ ਭਰੋਸੇਯੋਗਤਾ ਦਾ ਸਵਾਲ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਹੁਸ਼ਿਆਰਪੁਰ ਤੋਂ ਚੋਣ ਲੜ ਰਹੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਲਈ ਇਹ ਲੜਾਈ ਇਸ ਕਰਕੇ ਵੀ ਔਖੀ ਹੋ ਗਈ ਹੈ ਕਿਉਂਕਿ ਅਕਾਲੀ ਦਲ ਨੇ ਬੇਬੇ ਸਾਹਿਬ ਦੇ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਲੋਕਾਂ ਭਾਜਪਾ ਦੀ ਟਿਕਟ ਕੇ ਮੈਦਾਨ ਵਿੱਚ ਉਤਾਰ ਦਿੱਤਾ ਹੈ, ਦੂਜੇ ਪਾਸੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁਡੀਆਂ ਸੱਤਾਧਾਰੀ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਬੀਬੀ ਬਾਦਲ 2009 ਤੋਂ ਚੋਣ ਜਿੱਤਦੇ ਆ ਰਹੇ ਹਨ ਪ੍ਰੰਤੂ ਇਹਨਾਂ ਚੋਣਾਂ ‘ਚ ਭਾਜਪਾ ਨਾਲ ਗੱਠਜੋੜ ਸੀ ਅਤੇ ਹੁਣ ਭਾਜਪਾ ਮੁਕਾਬਲੇ ਵਿੱਚ ਹੈ। ਇਸੇ ਤਰ੍ਹਾਂ ਪਟਿਆਲਾ ਸੀਟ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵੱਲੋਂ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਰਨੀਤ ਕੌਰ ਨੇ ਪਹਿਲਾਂ ਕਾਂਗਰਸ ਵੱਲੋਂ ਚੋਣਾਂ ਲੜੀਆਂ ਹਨ ਅਤੇ ਇਹ ਭਾਜਪਾ ਵੱਲੋਂ ਉਹਨਾਂ ਦੀ ਪਹਿਲੀ ਚੋਣ ਹੈ। ਇਹ ਚੋਣ ਕੈਪਟਨ ਲਈ ਭਰੋਸੇਯੋਗਤਾ ਦਾ ਸਵਾਲ ਬਣੀ ਹੋਈ ਹੈ, ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਪਟਿਆਲਾ ਸੀਟ ‘ਤੇ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਪਟਿਆਲਾ ਹਲਕੇ ਤੋਂ ਵੀ ਸੱਤਾਧਾਰੀ ਪਾਰਟੀ ਨੇ ਜਿੱਥੇ ਕੈਬਨਿਟ ਮੰਤਰੀ ਨੂੰ ਮੈਦਾਨ ਵਿੱਚ ਉਤਾਰਿਆ ਉੱਥੇ ਹੀ ਕਾਂਗਰਸ ਪਾਰਟੀ ਨੇ ਡਾ ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਸਿਆਸੀ ਸਮੀਕਰਨ ਰਹੇ ਨੇ ਵਿਗਾੜ ਦਿੱਤੇ ਹਨ। ਗਾਂਧੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਨੂੰ ਹਰਾਇਆ ਸੀ। ਇਸੇ ਤਰ੍ਹਾਂ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਖੁਦ ਇਹ ਲੋਕ ਸਭਾ ਚੋਣ ਨਹੀਂ ਲੜੀ ਹੈ। ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਹੁਸ਼ਿਆਰਪੁਰ ਤੋਂ ਇਹ ਚੋਣ ਲੜ ਰਹੀ ਹੈ, ਸੋਮਪ੍ਰਕਾਸ਼ ਲਈ ਵੀ ਆਪਣਾ ਗੜ੍ਹ ਬਚਾਉਣਾ ਵੱਕਾਰ ਦਾ ਸਵਾਲ ਬਣ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਨੂੰ 48 ਹਜ਼ਾਰ 530 ਵੋਟਾਂ ਨਾਲ ਹਰਾਇਆ ਸੀ, ਹੁਣ ਡਾਕਟਰ ਰਾਜ ਕੁਮਾਰ ਸੱਤਾਧਾਰੀ ਪਾਰਟੀ ਵੱਲੋਂ ਉਹਨਾਂ ਦੀ ਪਤਨੀ ਦੇ ਸਾਹਮਣੇ ਹਨ। ਧਰਮਪਤਨੀਆਂ ਚੋਣ ਮੈਦਾਨ ਵਿੱਚ ਹੋਣ ਕਰਕੇ ਉਕਤ ਆਗੂਆਂ ਦਾ ਵਕਾਰ ਹੀ ਨਹੀਂ ਬਲਕਿ ਇੱਜ਼ਤ ਵੀ ਦਾਅ ‘ਤੇ ਲੱਗੀ ਹੋਈ ਹੈ। ਵੇਖਣਯੋਗ ਹੋਵੇਗਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਸਿਆਸੀ ਪਟਕਣੀ ਖਾ ਚੁੱਕੇ ਉਕਤ ਦਿਗਜ਼ ਆਗੂ ਲੋਕ ਸਭਾ ਚੋਣਾਂ ਦੇ ਨਾਲ ਨਾਲ ਆਪਣੀ ਘਰੇਲੂ ਕਬੀਲਦਾਰੀ ‘ਚ ਆਪਣੀ ਮੁੱਛ ਖੜੀ ਰੱਖ ਸਕਣਗੇ ਜਾਂ ਨਹੀਂ…!