ਲੁਧਿਆਣਾ,17 ਫਰਵਰੀ-ਇਕ ਦਿਲ ਕੰਬਾਊ ਘਟਨਾ ‘ਚ ਲੁਧਿਆਣਾ ਵਿਖੇ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ, ਚੀਕ ਚਿਹਾੜਾ ਪੈਣ ਤੋਂ ਬਾਅਦ ਆਸ ਪਾਸ ਦੇ ਲੋਕ ਇਕੱਠੇ ਹੋਏ ਅਤੇ 40 ਫੀਸਦੀ ਤੋਂ ਵੱਧ ਸੜ ਚੁੱਕੀ ਪਤਨੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ। ਪਤੀ ਦੀ ਬੇਰਹਿਮੀ ਦਾ ਸ਼ਿਕਾਰ ਹੋਈ ਕੁਲਵਿੰਦਰ ਕੌਰ ਨਾਮ ਦੀ ਇਸ ਔਰਤ ਦੇ ਛੇ ਬੇਟੀਆਂ ਹਨ। ਲੋਕਾਂ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬੀ ਹੈ ਤੇ ਅਕਸਰ ਉਸ ਨਾਲ ਝਗੜਾ ਕਰਦਾ ਸੀ। ਸ਼ਨੀਵਾਰ ਸਵੇਰੇ ਪਤੀ ਨੇ ਝਗੜੇ ਤੋਂ ਬਾਅਦ ਪਤਨੀ ‘ਤੇ ਮਿੱਟੀ ਦਾ ਤੇਲ ਪਾਇਆ ਤੇ ਅੱਗ ਲਗਾ ਦਿੱਤੀ।