Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਜੇਕਰ ਤੁਹਾਡਾ ਬੱਚਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰ ਦੇ ਰਿਹਾ ਹੈ ਤਾਂ ਇਹ ਖ਼ਬਰ ਧਿਆਨ ਨਾਲ ਪੜ੍ਹੋ….!

Nirmal Pandori by Nirmal Pandori
01/07/2024
in ਪੰਜਾਬ
Reading Time: 1 min read
A A
0
…ਜੇਕਰ ਤੁਹਾਡਾ ਬੱਚਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰ ਦੇ ਰਿਹਾ ਹੈ ਤਾਂ ਇਹ ਖ਼ਬਰ ਧਿਆਨ ਨਾਲ ਪੜ੍ਹੋ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,7 ਜਨਵਰੀ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤ ਪਾਸ ਅੰਕਾਂ ਵਿੱਚ ਵਾਧਾ ਕੀਤਾ ਹੈ,ਪਹਿਲਾਂ ਬੋਰਡ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਪਾਸ ਕਰਨ ਲਈ ਥਿਊਰੀ ਵਿੱਚ 20 ਫੀਸਦੀ ਅੰਕ ਹਾਸਲ ਕਰਨੇ ਜ਼ਰੂਰੀ ਸਨ ਪਰ ਹੁਣ ਵਿਦਿਆਰਥੀਆਂ ਲਈ 25 ਫੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੈਕਸ਼ਨ 2023-24 ਵਿੱਚ ਮਾਰਚ ਮਹੀਨੇ ਵਿੱਚ ਹੋਣ ਵਾਲੀ ਫਾਈਨਲ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਥਿਊਰੀ ਪ੍ਰੀਖਿਆ ਵਿੱਚ 20 ਫੀਸਦੀ ਦੀ ਬਜਾਏ 25 ਫੀਸਦੀ ਅੰਕ ਲੈਣੇ ਹੋਣਗੇ। ਪਾਸ ਪ੍ਰਤੀਸ਼ਤਤਾ ਅੰਕਾਂ ਦਾ ਇਹ ਨਿਯਮ ਗਰੁੱਪ-ਏ ਦੇ 6 ਵਿਸ਼ਿਆਂ ਲਈ ਨਿਰਧਾਰਤ ਕੀਤਾ ਗਿਆ ਹੈ, ਜਦੋਂ ਕਿ ਪ੍ਰੈਕਟੀਕਲ ਅਤੇ ਥਿਊਰੀ ਸਮੇਤ ਕੁੱਲ 33 ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ। 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਕੁੱਲ ਅੰਕ 650 ਹੋਣਗੇ। ਪ੍ਰੀਖਿਆ ਵਿੱਚ ਕੁੱਲ 8 ਵਿਸ਼ੇ ਹੋਣਗੇ, ਜਿਨ੍ਹਾਂ ਵਿੱਚੋਂ ਗਰੁੱਪ-ਏ ਦੇ 6 ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੋਵੇਗਾ, ਜਦਕਿ ਗਰੁੱਪ-ਬੀ ਦੇ 2 ਵਿਸ਼ਿਆਂ ਵਿੱਚ ਬੈਠਣਾ ਲਾਜ਼ਮੀ ਹੋਵੇਗਾ। 2022-23 ਵਿੱਚ ਵਿਦਿਆਰਥੀਆਂ ਲਈ 9 ਵਿਸ਼ਿਆਂ ਲਈ ਹਾਜ਼ਰ ਹੋਣਾ ਲਾਜ਼ਮੀ ਸੀ, ਪਰ ਇਸ ਵਾਰ ਇੱਕ ਵਿਸ਼ਾ ਹਟਾ ਦਿੱਤਾ ਗਿਆ ਹੈ, ਜੋ ਕਿ ਇਲੈਕਟਿਵ, ਪ੍ਰੀ-ਵੋਕੇਸ਼ਨਲ ਅਤੇ NSQF ਹੈ। ਤੁਹਾਨੂੰ 3 ਦੀ ਬਜਾਏ 2 ਵਿਸ਼ਿਆਂ ਦੀ ਚੋਣ ਕਰਨੀ ਪਵੇਗੀ। 10ਵੀਂ ਜਮਾਤ ਵਿੱਚ ਪੰਜਾਬੀ ਜਾਂ ਪੰਜਾਬ ਹਿਸਟਰੀ ਕਲਚਰ ਦੀ ਥਿਊਰੀ ਪ੍ਰੀਖਿਆ ਕੁੱਲ 65 ਅੰਕਾਂ ਦੀ ਹੋਵੇਗੀ ਅਤੇ ਅੰਦਰੂਨੀ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਇਸ ਵਿੱਚ ਕੁੱਲ 75 ਅੰਕ ਹੋਣਗੇ, ਜਦਕਿ ਗਰੁੱਪ-ਏ ਵਿੱਚ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਹੋਰ ਵਿਸ਼ਿਆਂ ਵਿੱਚ ਥਿਊਰੀ ਲਈ 80 ਅੰਕ ਅਤੇ ਅੰਦਰੂਨੀ ਮੁਲਾਂਕਣ ਲਈ 20 ਅੰਕ ਹੋਣਗੇ। ਇਹ ਪੇਪਰ ਕੁੱਲ 100 ਅੰਕਾਂ ਦੇ ਹੋਣਗੇ। ਗਰੁੱਪ-ਬੀ ਵਿੱਚ ਕੰਪਿਊਟਰ ਸਾਇੰਸ ਵਿੱਚ ਥਿਊਰੀ 50 ਅੰਕ, ਪ੍ਰੈਕਟੀਕਲ 45 ਅੰਕ ਅਤੇ ਅੰਦਰੂਨੀ ਮੁਲਾਂਕਣ 5 ਅੰਕਾਂ ਦਾ ਹੋਵੇਗਾ। ਬੋਰਡ ਵੱਲੋਂ ਸਲਾਨਾ ਪ੍ਰੀਖਿਆਵਾਂ ਤੋਂ ਕੁਝ ਦਿਨ ਪਹਿਲਾਂ ਹੀ ਪਾਸ ਅੰਕਾਂ ਵਿੱਚ ਕੀਤਾ ਇਹ ਬਦਲਾਅ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

06/19/2025
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

06/19/2025
Load More
Tags: #barnalanews#punjabnews
Previous Post

ਲਾਲਚ ਬੁਰੀ ਬਲਾ : ਲੂੰਬੜੀ ਦੀ ਖੱਲ ਵੇਚਣ ਵਾਲਾ ਦੁਕਾਨਦਾਰ ਜੇਲ੍ਹ ਦੀਆਂ ਸਲਾਖਾਂ ਅੰਦਰ

Next Post

ਜਾਅਲੀ ਸਰਟੀਫਿਕੇਟਾਂ ਦੇ ਆਧਾਰ ‘ਤੇ ਬੈਂਕ ‘ਚ ਨੌਕਰੀ ਕਰਨ ਵਾਲੀ ਮਹਿਲਾ ਕਰਮਚਾਰੀ ਗ੍ਰਿਫ਼ਤਾਰ

Nirmal Pandori

Nirmal Pandori

Related Posts

ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ
ਪੰਜਾਬ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

by Nirmal Pandori
06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਪੰਜਾਬ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

by Nirmal Pandori
06/19/2025
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
ਪੰਜਾਬ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

by Nirmal Pandori
06/19/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

by Nirmal Pandori
06/19/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

by Nirmal Pandori
06/18/2025
ਅਹਿਮ ਖ਼ਬਰ….ਪੰਜਾਬ ਸਰਕਾਰ ਨੇ HDFC ਬੈਂਕ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਪੰਜਾਬ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

by Nirmal Pandori
06/18/2025
Load More
Next Post
ਜਾਅਲੀ ਸਰਟੀਫਿਕੇਟਾਂ ਦੇ ਆਧਾਰ ‘ਤੇ ਬੈਂਕ ‘ਚ ਨੌਕਰੀ ਕਰਨ ਵਾਲੀ ਮਹਿਲਾ ਕਰਮਚਾਰੀ ਗ੍ਰਿਫ਼ਤਾਰ

ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਬੈਂਕ 'ਚ ਨੌਕਰੀ ਕਰਨ ਵਾਲੀ ਮਹਿਲਾ ਕਰਮਚਾਰੀ ਗ੍ਰਿਫ਼ਤਾਰ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend