ਚੰਡੀਗੜ੍ਹ,11 ਸਤੰਬਰ-ਪੰਜਾਬ ਦੇ ਵਿੱਚ ਸ਼ਰਾਬ ਦੇ ਰੇਟ ਵਧਣ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਨੇ ਰੋਜ਼ ਦੇ ਪਿਆਕੜਾਂ ਨੂੰ ਨਾਰਾਜ਼ ਕੀਤਾ ਹੈ । ਸ਼ਰਾਬ ਦੇ ਵਧੇ ਹੋਏ ਰੇਟ ਭਾਵੇਂ ਪੰਜਾਬ ਦੇ ਖਜ਼ਾਨੇ ਲਈ ਵਰਦਾਨ ਸਿੱਧ ਹੋਣਗੇ ਪ੍ਰੰਤੂ ਪਿਆਕੜਾਂ ਦੀਆਂ ਜੇਬਾਂ ਜ਼ਰੂਰ ਢਿੱਲੀਆਂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਰਾਇਲ ਸਟੈਗ, ਰੈੱਡ ਨਾਈਟ, ਰਾਇਲ ਚੈਲੰਜ, ਆਲ ਸੀਜ਼ਨ ਦੀ ਸ਼ਰਾਬ ਪਹਿਲਾਂ 500 ਰੁਪਏ ਦੀ ਮਿਲਦੀ ਸੀ ਹੁਣ ਇਸ ਦਾ ਰੇਟ 600 ਰੁਪਏ ਕਰ ਦਿੱਤਾ ਗਿਆ ਹੈ। ਇੰਪਰੀਅਲ ਬਲਿਊ, ਮੈਕਡਾਵਲ, ਪਟਿਆਲਾ ਪੈੱਗ ਆਦਿ ਦੀ ਬੋਤਲ ਪਹਿਲਾਂ 400 ਤੋਂ 450 ਰੁਪਏ ਦੀ ਮਿਲਦੀ ਸੀ, ਹੁਣ ਇਹ 500 ਦੀ ਮਿਲਦੀ ਹੈ।ਇਸ ਤੋਂ ਇਲਾਵਾ ਸਿਮਰਨ ਆਫ਼ ਫਲੈਵਰ ਪਹਿਲਾਂ 750 ਰੁਪਏ ਦੀ ਬੋਤਲ ਮਿਲਦੀ ਸੀ ਹੁਣ ਇਹ 850 ਦੀ ਬੋਤਲ ਮਿਲਦੀ ਹੈ। ਐਂਟੀ ਕਿਉਟੀ, ਬਲੈਂਡਰ ਰਿਜ਼ਰਵ ਦੇ ਪੱਧਰ ਤੇ ਬਰੈਂਡ ਦੀ ਬੋਤਲ ਦਾ ਮੁੱਲ ਪਹਿਲਾਂ 850 ਰੁਪਏ ਹੁੰਦਾ ਸੀ ਹੁਣ ਇਸ ਦਾ ਰੇਟ 950 ਰੁਪਏ ਬੋਤਲ ਕਰ ਦਿੱਤਾ ਗਿਆ ਹੈ। ਵੇਟ 69, ਪਾਸਪੋਰਟ ਵਰਗੇ ਬਰੈਂਡ ਦੀ ਬੋਤਲ ਪਹਿਲਾਂ 900 ਰੁਪਏ ਤੋਂ ਸਿੱਧਾ 1000 ਰੁਪਏ ਦੀ ਬੋਤਲ ਕਰ ਦਿੱਤੀ ਹੈ। ਬਲੈਕ ਡਾਗ, 100 ਪਾਈਪਰ ਦੇ ਪੱਧਰ ਦੇ ਬਰੈਂਡ ਪਹਿਲਾਂ 1500 ਤੋਂ 1600 ਰੁਪਏ ਬੋਤਲ ਮਿਲਦੀ ਸੀ ਹੁਣ ਇਸ ਦਾ ਰੇਟ 1800 ਰੁਪਏ ਬੋਤਲ ਕਰ ਦਿੱਤਾ ਹੈ।