ਚੰਡੀਗੜ੍ਹ,26 ਫਰਵਰੀ, Gee98 News service
-ਸਮਾਜ ਵਿੱਚ ਪੁਰਸ਼ ਅਤੇ ਔਰਤ ਤੋਂ ਇਲਾਵਾ ਇੱਕ ਤੀਜੀ ਸ਼੍ਰੇਣੀ ਵੀ ਹੈ ਜਿਸ ਨੂੰ ਟਰਾਂਸਜੈਂਡਰ ਕਿਹਾ ਜਾਂਦਾ ਹੈ। ਇਸ ਸ਼੍ਰੇਣੀ ਦੇ ਲੋਕਾਂ ਨੂੰ ਕਿੰਨਰ ਵੀ ਕਿਹਾ ਜਾਂਦਾ ਹੈ। ਉਪਰੋਕਤ ਤਿੰਨਾਂ ਸ੍ਰੇਣੀਆਂ ਤੋਂ ਇਲਾਵਾ ਅੱਜਕੱਲ੍ਹ ਸਮਾਜ ਵਿੱਚ ਇੱਕ ਹੋਰ ਸ਼੍ਰੇਣੀ ਵੇਖਣ ਨੂੰ ਮਿਲ ਰਹੀ ਹੈ ਜਿਨਾਂ ਨੂੰ ਗੇ (GAY) ਕਿਹਾ ਜਾਂਦਾ ਹੈ। ਇਸ ਚੌਥੀ ਸ਼੍ਰੇਣੀ ਦੇ ਲੋਕ ਵੇਖਣ ਵਿੱਚ ਤਾਂ ਪੁਰਸ਼ ਹੁੰਦੇ ਹਨ ਪ੍ਰੰਤੂ ਇਹਨਾਂ ਦੀਆਂ ਹਰਕਤਾਂ ਕੁੜੀਆਂ ਵਾਲੀਆਂ ਹੁੰਦੀਆਂ ਹਨ। ਇਹਨਾਂ ਦੇ ਗੱਲ ਕਰਨ ਦਾ ਲਹਿਜ਼ਾ ਪੂਰੇ ਦਾ ਪੂਰਾ ਕੁੜੀਆਂ ਵਾਲਾ ਹੀ ਹੁੰਦਾ ਹੈ।ਇਥੋਂ ਤੱਕ ਕਿ ਇਹਨਾਂ ਦੇ ਪਹਿਰਾਵੇ ਵਿੱਚ ਵੀ ਔਰਤਾਂ ਦੇ ਪਹਿਰਾਵੇ ਦੀ ਕੋਈ ਨਾ ਕੋਈ ਝਲਕ ਮਿਲ ਜਾਂਦੀ ਹੈ। ਪੰਜਾਬ ਦੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਿੱਚ ਪਿਛਲੇ ਕੁਝ ਸਮੇਂ ਤੋਂ ਵਾਧਾ ਹੋ ਰਿਹਾ ਹੈ। ਅਜਿਹੇ ਲੋਕਾਂ ਨੇ ਆਪਣੇ ਸਪੈਸ਼ਲ ਸੋਸ਼ਲ ਮੀਡੀਆ ਅਕਾਊਂਂਟ ਵੀ ਬਣਾਏ ਹੋਏ ਹਨ, ਜਿੱਥੇ ਇਹ ਲੋਕ ਬੜੇ ਮਾਣ ਨਾਲ ਆਪਣੀਆਂ ਗਤੀਵਿਧੀਆਂ ਸ਼ੇਅਰ ਕਰਦੇ ਹਨ। ਇਹਨਾਂ ਵਿੱਚੋਂ ਕੁਝ ਤਾਂ ਸੋਸ਼ਲ ਮੀਡੀਆ ‘ਤੇ ਸਟਾਰ ਵੀ ਬਣੇ ਹੋਏ ਹਨ। ਇਹ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਇਸ ਚੌਥੀ ਸ਼੍ਰੇਣੀ ਦੇ ਲੋਕਾਂ ਨੂੰ ਆਮ ਲੋਕਾਂ ਵੱਲੋਂ ਸਮਾਗਮਾਂ ‘ਤੇ ਵੀ ਬੁਲਾਇਆ ਜਾਣ ਲੱਗਿਆ ਹੈ ਅਤੇ ਇਸ ਤੋਂ ਵੀ ਅੱਗੇ ਵਧ ਕੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਜੇਕਰ ਲਿੰਗ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਇਹ ਪੁਰਸ਼ ਸ਼੍ਰੇਣੀ ਵਿੱਚ ਹੁੰਦੇ ਹਨ ਪ੍ਰੰਤੂ ਇਹ ਸਮਝ ਤੋਂ ਪਰ੍ਹੇ ਹੈ ਕਿ ਅਜਿਹੇ ਨੌਜਵਾਨ ਆਪਣੇ ਆਪ ਨੂੰ ਕੁੜੀਆਂ ਵਾਲੀ ਸ਼੍ਰੇਣੀ ਵਿੱਚ ਰੱਖਣਾ ਕਿਉਂ ਪਸੰਦ ਕਰਦੇ ਹਨ। ਇਸ ਸ੍ਰੇਣੀ ਦੇ ਲੋਕਾਂ ਨੇ ਆਪਣੀਆਂ ਜਥੇਬੰਦੀਆਂ ਜਾਂ ਕਲੱਬ ਵੀ ਬਣਾਏ ਹੋਏ ਹਨ ਜਿਨਾਂ ਰਾਹੀਂ ਇਹ ਆਪਸ ਵਿੱਚ ਹਮੇਸ਼ਾ ਸੰਪਰਕ ਵਿੱਚ ਰਹਿੰਦੇ ਹਨ। ਇਹ ਅਤਿਕਥਨੀ ਨਹੀਂ ਕਿ ਇਹਨਾਂ ਲੋਕਾਂ ਦਾ ਆਪਣਾ ਇੱਕ ਵੱਖਰਾ ਹੀ ਸਮਾਜ ਸਿਰਜਿਆ ਹੋਇਆ ਹੈ ਪ੍ਰੰਤੂ ਇਹ ਵੀ ਅਤਿਕਥਨੀ ਨਹੀਂ ਕਿ ਇਸ ਸਮਾਜ ਦੀਆਂ ‘ਗਤੀਵਿਧੀਆਂ’ ਮੌਜੂਦਾ ਸਮਾਜ ਦੇ ਮੁਹਾਂਦਰੇ ਨੂੰ ਵਿਗਾੜ ਰਹੀਆਂ ਹਨ। ਇਹ ਚੌਥੀ ਸ਼੍ਰੇਣੀ ਦੇ ਲੋਕ ਜਿੱਥੇ ਸਮਾਜ ਦਾ ਧਿਆਨ ਖਿੱਚ ਰਹੇ ਹਨ ਉਥੇ ਕਿਤੇ ਨਾ ਕਿਤੇ ਸਮਾਜ ਦੀ ਖਰਾਬੀ ਦਾ ਕਾਰਨ ਵੀ ਬਣ ਰਹੇ ਹਨ। ਇਹਨਾਂ ਵਿੱਚੋਂ ਬਹੁਤੇ ਸਮਲਿੰਗੀ ਮੰਨੇ ਜਾਂਦੇ ਹਨ ਅਤੇ ਕਈਆਂ ਦਾ ਆਮ ਲੋਕਾਂ ਵੱਲੋਂ ਵੀ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ, ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਅਜਿਹੇ ਸਰੀਰਕ ਸੰਬੰਧਾਂ ਵਿੱਚ ਇਹਨਾਂ “ਗੇ” ਸ਼੍ਰੇਣੀ ਦੇ ਲੋਕਾਂ ਦੀ ਸਹਿਮਤੀ ਵੀ ਹੁੰਦੀ ਹੈ। ਸੋਸ਼ਲ ਮੀਡੀਆ ‘ਤੇ ਅਜਿਹੇ ਲੋਕਾਂ ਦੀ ਆਲੋਚਨਾ ਵਾਲੀਆਂ ਪੋਸਟਾਂ ਵੀ ਅਕਸਰ ਵੇਖਣ ਨੂੰ ਮਿਲਦੀਆਂ ਹਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਇਹ ਸ਼੍ਰੇਣੀ ਲਗਾਤਾਰ ਵੱਧ ਰਹੀ ਹੈ।