ਬਰਨਾਲਾ, 17 ਜੁਲਾਈ ( ਨਿਰਮਲ ਸਿੰਘ ਪੰਡੋਰੀ )-
ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਸਰਸਰੀ ਸੁਧਾਈ ਯੋਗਤਾ 2024 ਅਤੇ ਘਰ ਘਰ ਸਰਵੇਖਣ ਕਰਨ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਹਲਕਾ ਬਰਨਾਲਾ 103 ਕਮ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਦੀ ਅਗਵਾਈ ਹੇਠ ਸੈਕਟਰ ਅਫਸਰਾਂ ਤੇ ਬੂਥ ਲੈਵਲ ਅਫਸਰਾਂ ਨੂੰ ਟ੍ਰੇਨਿੰਗ ਰੈੱਡ ਕ੍ਰਾਸ ਹਾਲ ਵਿਖੇ ਦਿੱਤੀ ਗਈ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ. ਗੋਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਚੋਣ ਅਫਸਰ ਬਰਨਾਲਾ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹਾਊਸ ਟੂ ਹਾਊਸ ਸਰਵੇ (828) ਮਿਤੀ 21 ਜੁਲਾਈ ਤੋਂ 21 ਅਗਸਤ 2023 ਤੱਕ ਚੱਲੇਗਾ। ਜਿਨ੍ਹਾਂ ਯੋਗ ਵਿਅਕਤੀਆਂ ਦੀ ਵੋਟ ਰਜਿਸਟਰਡ ਨਹੀਂ ਹੋਈ, ਉਨ੍ਹਾਂ ਦੀ ਵੋਟ ਬਣਾਈ ਜਾਵੇ ਅਤੇ ਉਮਰ ਸਾਲ 18-19 ਦੇ ਨੌਜਵਾਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਵੋਟਰ ਦਾ ਆਧਾਰ ਕਾਰਡ ਲੈਣਾ ਲਾਜ਼ਮੀ ਬਣਾਇਆ ਜਾਵੇ। ਪੀਡਬਲਿਊਡੀ ਵਿਅਕਤੀਆਂ ਨੂੰ ਮਾਰਕ ਕਰਕੇ ਲਿਸਟ ਤਿਆਰ ਕੀਤੀ ਜਾਵੇ। ਤੀਜੇ Çਲੰਗ ਨੂੰ ਮਾਰਕ ਕਰਕੇ ਲਿਸਟ ਤਿਆਰ ਕੀਤੀ ਜਾਵੇ। 80 ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਮਾਰਕ ਕਰਕੇ ਲਿਸਟ ਤਿਆਰ ਕੀਤੀ ਜਾਵੇ। ਬੂਥ ਪੱਧਰ ’ਤੇ ਚੰਗੀ ਤਰ੍ਹਾਂ ਚੈਕ ਕਰ ਲਿਆ ਜਾਵੇ ਕਿ ਵਿਸ਼ੇਸ਼ ਸ਼ਖਸੀਅਤਾਂ ਦੀ ਵੋਟ ਸਹੀ ਐਡਰੈਸ ਵਾਲੇ ਬੂਥ ਵਿੱਚ ਹੀ ਬਣੀ ਹੋਵੇ ਅਤੇ ਇਨ੍ਹਾਂ ਦੀ ਲਿਸਟ ਬਣਾਈ ਜਾਵੇ। ਸਾਲ 2021 ਦੌਰਾਨ ਕੋਵਿਡ ਕਾਰਨ ਬੂਥ ਤੋੜਨ ਸਮੇਂ ਜੇਕਰ ਇਕੋਂ ਘਰ ਦੇ ਪਰਿਵਾਰਕ ਮੈਬਰਾਂ ਦੀ ਵੋਟ ਅਲੱਗ-ਅਲੱਗ ਬਣ ਗਈ ਹੈ ਤਾਂ ਦੋਵਾਂ ਬੂਥਾਂ ਦੇ ਸੈਕਟਰ ਅਫਸਰ ਅਤੇ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਠੀਕ ਕਰਵਾਉਣਾ ਲਾਜ਼ਮੀ ਬਣਾਉਣ,ਉਨ੍ਹਾਂ ਕਿਹਾ ਕਿ ਈਪੀ ਰੇਸ਼ੋ, ਜੈਂਡਰ ਰੇਸ਼ੋ ਤੇ ਘੱਟ ਟਰਨਆਊਟ ਵਾਲੇ ਬੂਥਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਮਾਰਕ ਕੀਤਾ ਜਾਵੇ ਤਾਂ ਜੋ ਇਨ੍ਹਾਂ ਬੂਥਾਂ ’ਤੇ ਸਵੀਪ ਕੈਂਪ ਲਗਾ ਕੇ ਜਾਗਰੂਕ ਮੁਹਿੰਮ ਚਲਾਈ ਜਾ ਸਕੇ। ਬੂਥਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਤਜਵੀਜ਼ 10 ਅਗਸਤ ਤੱਕ ਬਣਾ ਕੇ ਦਿੱਤੀ ਜਾਵੇ। ਇਸ ਮੌਕੇ ਟ੍ਰੇਨਿੰਗ ਮਾਸਟਰ ਟ੍ਰੇਨਰ ਸੰਜੈ ਸਿੰਗਲਾ, ਹਰੀਸ਼ ਸਿੰਗਲਾ, ਰਾਜੇਸ਼ ਕੁਮਾਰ ਤੇ ਕੁਲਦੀਪ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਸੁਖਦੀਪ ਸਿੰਘ ਬੀ.ਡੀ.ਪੀ.ਓ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-2, ਵਿਧਾਨ ਸਭਾ ਚੋਣ ਹਲਕਾ 103 ਬਰਨਾਲਾ, ਸ੍ਰੀ ਗੁਰਦੀਪ ਪ੍ਰੋਗਰਾਮਰ, ਸੈਕਟਰ ਅਫਸਰਜ਼, ਬੀ.ਐਲ.ਓਜ਼ ਅਤੇ ਡਾਟਾ ਐਂਟਰੀ ਆਪਰੇਟਰ ਸ੍ਰੀ ਜਸਵੀਰ ਕੌਰ, ਸ੍ਰੀ ਸੋਨੂੰ ਗੋਇਲ ਤੇ ਸ੍ਰੀ ਦਵਿੰਦਰ ਕੁਮਾਰ ਇਲੈਕਸ਼ਨ ਡਿਊਟੀ ਇੰਚਾਰਜ ਨੇ ਭਾਗ ਲਿਆ।
