ਚੰਡੀਗੜ੍ਹ, 14 ਜੂਨ-ਪੰਜਾਬ ਪੁਲਿਸ ਦੇ ਇੱਕ ASI ਨੇ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ । ਅਵਤਾਰ ਚੰਦ ਨਾਮ ਦੇ ਅਸਿਸਟੈਂਟ ਸਬ ਇੰਸਪੈਕਟਰ ਨੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਇੱਕ ਮਕਾਨ ‘ਚ ਮੰਗਲਵਾਰ ਦੀ ਰਾਤ ਘਟਨਾ ਨੂੰ ਅੰਜਾਮ ਦਿੱਤਾ । ASI ਅਵਤਾਰ ਚੰਦ ਪੰਜਾਬ ਦੇ ਕਿਸੇ ਠੇਕੇਦਾਰ ਨਾਲ ਪੀਐਸਜੀ ਵਜੋਂ ਡਿਊਟੀ ਕਰ ਰਿਹਾ ਸੀ । ਮੁੱਢਲੀ ਜਾਂਚ ਦੌਰਾਨ ਸੋਮਵਾਰ ਨੂੰ ਹੀ ਸੈਕਟਰ-39 ਵਿਚ ਇਸ ਮਕਾਨ ਨੂੰ ਠੇਕੇਦਾਰ ਨੇ ASI ਲਈ ਕਿਰਾਏ ‘ਤੇ ਲਿਆ ਸੀ ਅਤੇ ਮੰਗਲਵਾਰ ਨੂੰ ਦਿਨੇ ਹੀ ਅਵਤਾਰ ਚੰਦ ਇਸ ਮਕਾਨ ਵਿਚ ਆਇਆ ਸੀ ਪ੍ਰੰਤੂ ਮੰਗਲਵਾਰ ਦੀ ਰਾਤ ਨੂੰ ਹੀ ਉਸ ਨੇ ਆਪਣੇ ਸਰਵ ਸੇਵਾ ਦਾ ਨਾਲ ਖੁਦਕਸ਼ੀ ਕਰ ਲਈ । ਪੁਲਿਸ ਨੇ ਸਰਵਿਸ ਰਿਵਾਲਵਰ ਕਬਜ਼ੇ ‘ਚ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ।