ਫਿਰੋਜ਼ਪੁਰ -ਮੱਧ ਪ੍ਰਦੇਸ਼ ਵਿਚ ਕੰਬਾਈਨ ‘ਤੇ ਕਣਕ ਦਾ ਸੀਜ਼ਨ ਲਗਾ ਕੇ ਕਈ ਦਿਨਾਂ ਬਾਅਦ ਵਾਪਸ ਪੰਜਾਬ ਆਏ ਆਪਣੇ ਪਿਤਾ ਨੂੰ ਰੇਲਵੇ ਸਟੇਸ਼ਨ ਤੋਂ ਚਾਈਂ-ਚਾਈਂ ਉਸਦੇ ਦੋ ਪੁੱਤਰ ਮੋਟਰਸਾਇਕਲ ‘ਤੇ ਲੈਣ ਗਏ ਪ੍ਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਸੜਕ ਹਾਦਸੇ ਦੌਰਾਨ ਘਰ ਪਹੁੰਚਣ ਤੋਂ ਪਹਿਲਾਂ ਹੀ ਪਿਤਾ ਦੀ ਮੌਤ ਹੋ ਗਈ ਅਤੇ ਦੋਵੇਂ ਪੁੱਤਰਾਂ ਦੀਆਂ ਲੱਤਾਂ ਟੁੱਟ ਗਈਆਂ । ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੋਧਪੁਰ ਦਾ ਵਾਸੀ ਸਾਰਜ ਸਿੰਘ ਮੱਧ ਪ੍ਰਦੇਸ਼ ਵਿੱਚ ਕੰਬਾਈਨ ‘ਤੇ ਕਣਕ ਦਾ ਸੀਜ਼ਨ ਲਗਾ ਕੇ ਵਾਪਸ ਆਇਆ ਤਾਂ ਰੇਲਵੇ ਸਟੇਸ਼ਨ ਤੌਰ ਤੋਂ ਉਸਦੇ ਦੋ ਪੁੱਤਰ ਮੋਟਰਸਾਇਕਲ ‘ਤੇ ਉਸਨੂੰ ਲੈਣ ਚਲੇ ਗਏ ਪ੍ਰੰਤੂ ਰਸਤੇ ਵਿੱਚ ਇੱਕ ਮਹਿੰਦਰਾ ਪਿਕਅੱਪ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ । ਟੱਕਰ ਏਨੀ ਜ਼ਬਰਦਸਤ ਸੀ ਕਿ ਸਾਰਜ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਉਸ ਦੇ ਦੋਵੇਂ ਪੁੱਤਰਾਂ ਦੀਆਂ ਲੱਤਾਂ ਟੁੱਟ ਗਈਆਂ । ਪੁਲਿਸ ਨੇ ਮਹਿੰਦਰਾ ਪਿਕਅੱਪ ਗੱਡੀ ਦੇ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।