Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਮਹਿਲ ਕਲਾਂ ਵਿਖੇ ਐਸਡੀਐਮ ਦੀ ਨਿਯੁਕਤੀ ਅਤੇ ਸਬ-ਡਵੀਜ਼ਨ ਕੰਪਲੈਕਸ ਦੀ ਉਸਾਰੀ ਊਠ ਦੇ ਬੁੱਲ ਵਾਂਗ ਲਟਕੀ

Nirmal Pandori by Nirmal Pandori
11/28/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਮਹਿਲ ਕਲਾਂ ਵਿਖੇ ਐਸਡੀਐਮ ਦੀ ਨਿਯੁਕਤੀ ਅਤੇ ਸਬ-ਡਵੀਜ਼ਨ ਕੰਪਲੈਕਸ ਦੀ ਉਸਾਰੀ ਊਠ ਦੇ ਬੁੱਲ ਵਾਂਗ ਲਟਕੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਮੁੱਖ ਮੰਤਰੀ ਵੱਲੋਂ ਐਲਾਨ ਕੀਤੀਆਂ 17 ਇਮਾਰਤਾਂ ’ਚ ਮਹਿਲ ਕਲਾਂ ਦਾ ਨਾਮ ਮਨਫ਼ੀ

ਬਰਨਾਲਾ, 28 ਨਵੰਬਰ (ਨਿਰਮਲ ਸਿੰਘ ਪੰਡੋਰੀ) :

ਮਹਿਲ ਕਲਾਂ ਵਿਖੇ ਮਨਜ਼ੂਰ ਹੋਈ ਸਬ-ਡਵੀਜ਼ਨ ਦੀ ਨਵੀਂ ਇਮਾਰਤ ਬਣਨ ਸੰਬੰਧੀ ਭਵਿੱਖ ’ਚ ਜਲਦੀ ਕੋਈ ਸੰਭਾਵਨਾ ਨਹੀਂ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ’ਚ ਸਬ-ਡਵੀਜ਼ਨਲ , ਤਹਿਸੀਲ ਅਤੇ ਸਬ-ਤਹਿਸੀਲ ਕੰਪਲੈਕਸਾਂ ਦੇ ਨਿਰਮਾਣ ਅਤੇ ਮੁਰੰਮਤ ਲਈ ਕਰੀਬ 80 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਇਸ ਗ੍ਰਾਂਟ ਨਾਲ ਜਿਹੜੇ 17 ਸ਼ਹਿਰਾਂ/ਕਸਬਿਆਂ ਵਿੱਚ ਮੁੱਖ ਮੰਤਰੀ ਨੇ ਸਬ-ਡਵੀਜ਼ਨਲ , ਤਹਿਸੀਲ ਅਤੇ ਸਬ-ਤਹਿਸੀਲ ਦੀਆਂ ਅਤਿਆਧੁਨਿਕ ਇਮਾਰਤਾਂ ਦੇ ਨਿਰਮਾਣ ਸੰਬੰਧੀ ਦੱਸਿਆ ਹੈ, ਉਸ ਵਿੱਚ ਮਹਿਲ ਕਲਾਂ ਦਾ ਨਾਮ ਨਹੀਂ ਹੈ। ਮੁੱਖ ਮੰਤਰੀ ਅਨੁਸਾਰ ਇਨਾਂ 17 ਇਮਾਰਤਾਂ ਦੇ ਨਿਰਮਾਣ ਸੰਬੰਧੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 80 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਮਾਰਤਾਂ ਵਿੱਚ ਦਿੜਬਾ ਵਿਖੇ ਸਬ-ਡਵੀਜ਼ਨ ਦੇ ਕੰਪਲੈਕਸ ਦੀ ਉਸਾਰੀ ’ਤੇ 16.06 ਕਰੋੜ ਰੁਪਏ ਖ਼ਰਚੇ ਜਾਣਗੇ। ਇਸੇ ਤਰਾਂ ਚੀਮਾ ਵਿਖੇ ਸਬ-ਤਹਿਸੀਲ ਕੰਪਲੈਕਸ ’ਤੇ 4.46 ਕਰੋੜ , ਬਾਲਿਆਂਵਾਲੀ ਵਿਖੇ ਸਬ-ਤਹਿਸੀਲ ਕੰਪਲੈਕਸ ’ਤੇ 1.42 ਕਰੋੜ, ਗੋਨਿਆਣਾ ਮੰਡੀ ਵਿਖੇ ਸਬ-ਤਹਿਸੀਲ ਕੰਪਲੈਕਸ ’ਤੇ 1.04 ਕਰੋੜ ਖ਼ਰਚ ਕੀਤੇ ਜਾਣਗੇ। ਇਸੇ ਤਰਾਂ ਸਬ-ਤਹਿਸੀਲ ਕੰਪਲੈਕਸ ਨਥਾਣਾ ’ਤੇ 1.47 ਕਰੋੜ , ਸਬ-ਤਹਿਸੀਲ ਕੰਪਲੈਕਸ ਦਸੂਹਾ ’ਤੇ 4.49 ਕਰੋੜ, ਸਬ-ਤਹਿਸੀਲ ਕੰਪਲੈਕਸ ਕਲਾਨੌਰ ’ਤੇ 6.49 ਕਰੋੜ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਨਵੇਂ ਪ੍ਰਬੰਧਕੀ ਕੰਪਲੈਕਸ ’ਤੇ 5.80 ਕਰੋੜ, ਫਗਵਾੜਾ ਵਿਖੇ ਪ੍ਰਬੰਧਕੀ ਕੰਪਲੈਕਸ ’ਤੇ 3.96 ਕਰੋੜ, ਅਹਿਮਦਗੜ ਤਹਿਸੀਲ ਕੰਪਲੈਕਸ ’ਤੇ 5.95 ਕਰੋੜ , ਅਮਰਗੜ ਵਿਖੇ ਤਹਿਸੀਲ ਕੰਪਲੈਕਸ ’ਤੇ 6.69 ਕਰੋੜ, ਬੱਸੀ ਪਠਾਣਾਂ ਵਿਖੇ ਪ੍ਰਬੰਧਕੀ ਕੰਪਲੈਕਸ ’ਤੇ 8.61 ਕਰੋੜ, ਅਬੋਹਰ ਵਿਖੇ ਸਬ-ਡਵੀਜ਼ਨ ਤਹਿਸੀਲ ਕੰਪਲੈਕਸ ’ਤੇ 3.50 ਕਰੋੜ, ਬਨੂੜ ਵਿਖੇ ਸਬ-ਤਹਿਸੀਲ ਕੰਪਲੈਕਸ ’ਤੇ 3.05 ਕਰੋੜ , ਸਬ-ਤਹਿਸੀਲ ਕੰਪਲੈਕਸ ਮਾਜਰੀ ’ਤੇ 0.5 ਕਰੋੜ, ਸਬ-ਤਹਿਸੀਲ ਕੰਪਲੈਕਸ ਜੀਰਕਪੁਰ ’ਤੇ 0.5 ਕਰੋੜ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਸਬ-ਤਹਿਸੀਲ ਕੰਪਲੈਕਸ ’ਤੇ 5.14 ਕਰੋੜ ਰੁਪਏ ਖ਼ਰਚੇ ਜਾਣਗੇ।

ਮੁੱਖ ਮੰਤਰੀ ਅਨੁਸਾਰ ਉਪਰੋਤਕ ਇਮਾਰਤਾਂ ਦਾ ਕੰਮ ਜਲਦੀ ਸ਼ੁਰੂੁ ਕਰਕੇ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਸਪੱਸ਼ਟ ਹੈ ਕਿ ਮਹਿਲ ਕਲਾਂ ਸਬ-ਡਵੀਜ਼ਨ ਵਿਖੇ ਆਉਣ ਵਾਲੇ ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਨੂੰ ਕਿਸੇ ਪੁਰਾਣੀ ਇਮਾਰਤ ਵਿੱਚ ਹੀ ਬੈਠਣਾ ਪਵੇਗਾ। ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਮਹਿਲ ਕਲਾਂ ਵਿਖੇ ਸਬ-ਡਵੀਜ਼ਨ ਇਮਾਰਤ ਦੀ ਉਸਾਰੀ ਸ਼ਾਇਦ ਸੰਭਵ ਨਹੀਂ ਹੈ, ਜੇਕਰ ਅਜਿਹਾ ਹੁੰਦਾ ਤਾਂ ਮੁੱਖ ਮੰਤਰੀ ਵੱਲੋਂ ਐਲਾਨ ਕੀਤੀ ਨਵੀਆਂ ਇਮਾਰਤਾਂ ਦੀ ਸੂਚੀ ਵਿੱਚ ਮਹਿਲ ਕਲਾਂ ਦਾ ਨਾਮ ਸ਼ਾਮਲ ਹੁੰਦਾ ਪ੍ਰੰਤੂ 80 ਕਰੋੜ ਦੀ ਗ੍ਰਾਂਟ ਨਾਲ ਬਣਨ ਵਾਲੀਆਂ ਸਬ-ਡਵੀਜ਼ਨਲ ਇਮਾਰਤਾਂ ਵਿੱਚ ਮਹਿਲ ਕਲਾਂ ਦਾ ਨਾਮ ਮਨਫ਼ੀ ਹੋਣਾ ਇਹ ਜ਼ਾਹਿਰ ਕਰਦਾ ਹੈ ਕਿ ਸਰਕਾਰ ਪੱਧਰ ’ਤੇ ਮਹਿਲ ਕਲਾਂ ਵਿਖੇ ਸਬ-ਡਵੀਜ਼ਨਲ ਪੱਧਰੀ ਨਵੀਂ ਇਮਾਰਤ ਸੰਬੰਧੀ ਕੋਈ ਪ੍ਰੋਜੈਕਟ ਸਰਕਾਰ ਦੇ ਧਿਆਨ ਗੋਚਰੇ ਸ਼ਾਇਦ ਨਹੀਂ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਹਿਲ ਕਲਾਂ ਦੇ ਲੋਕ ਕਾਫ਼ੀ ਸਮੇਂ ਤੋਂ ਐਸਡੀਐਮ ਦੀ ਨਿਯੁਕਤੀ ਦੀ ਉਡੀਕ ਕਰ ਰਹੇ ਹਨ ਜੋ ਊਠ ਦੇ ਬੁੱਲ ਵਾਂਗ ਲਟਕੀ ਹੋਈ ਹੈ। ਦੱਸਣਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਹਿਲ ਕਲਾਂ ਨੂੰ ਸਬ-ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ ਕੀਤਾ ਸੀ ਜਿਸ ਸੰਬੰਧੀ ਮੌਜੂਦਾ ਸਰਕਾਰ ਦੌਰਾਨ ਕਾਫ਼ੀ ਕਾਰਵਾਈ ਨੇਪਰੇ ਚੜ ਚੁੱਕੀ ਹੈ ਪ੍ਰੰਤੂ ਨਾ ਤਾਂ ਐਸਡੀਐਮ ਦੀ ਨਿਯੁਕਤੀ ਹੋ ਰਹੀ ਹੈ ਅਤੇ ਨਾ ਹੀ ਸਬ- ਡਵੀਜ਼ਨ ਇਮਾਰਤ ਦੀ ਉਸਾਰੀ ਦੀ ਕੋਈ ਗੱਲ ਅੱਗੇ ਵਧ ਰਹੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਹਿਲ ਕਲਾਂ ਪੁਲਿਸ ਵੱਲੋਂ 240 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ

ਮਹਿਲ ਕਲਾਂ ਪੁਲਿਸ ਵੱਲੋਂ 240 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ

06/24/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਨਸ਼ਾ ਤਸਕਰਾਂ ਦੇ ਲਿਖ਼ਤੀ ਤੌਰ ‘ਤੇ ਨਾਮ ਦੱਸਣ ਵਾਲਾ ਪ੍ਰੋਫਾਰਮਾ ਮਹਿਲਾ ਸਰਪੰਚ ਨੇ ਸਰਕਾਰ ਨੂੰ ਖਾਲੀ ਭੇਜਿਆ

06/24/2025
ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

06/23/2025
Load More
Previous Post

ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

Next Post

ਵੜਿੰਗ v/s ਬਰਾੜ : ਮੇਰੀ ਅੱਖ ਵਿੱਚ ਅੱਖ ਪਾ ਕੇ ਵੜਿੰਗ ਗੱਲ ਕਰੇ – ਕਮਲਜੀਤ ਬਰਾੜ

Nirmal Pandori

Nirmal Pandori

Related Posts

ਮਹਿਲ ਕਲਾਂ ਪੁਲਿਸ ਵੱਲੋਂ 240 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ
ਬਰਨਾਲਾ ਆਸ-ਪਾਸ

ਮਹਿਲ ਕਲਾਂ ਪੁਲਿਸ ਵੱਲੋਂ 240 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ

by Nirmal Pandori
06/24/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਨਸ਼ਾ ਤਸਕਰਾਂ ਦੇ ਲਿਖ਼ਤੀ ਤੌਰ ‘ਤੇ ਨਾਮ ਦੱਸਣ ਵਾਲਾ ਪ੍ਰੋਫਾਰਮਾ ਮਹਿਲਾ ਸਰਪੰਚ ਨੇ ਸਰਕਾਰ ਨੂੰ ਖਾਲੀ ਭੇਜਿਆ

by Nirmal Pandori
06/24/2025
ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ
ਪੰਜਾਬ

ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

by Nirmal Pandori
06/23/2025
…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ
ਪੰਜਾਬ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

by Nirmal Pandori
06/23/2025
ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਪੰਜਾਬ

ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

by Nirmal Pandori
06/22/2025
ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ
ਪੰਜਾਬ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

by Nirmal Pandori
06/22/2025
Load More
Next Post
ਵੜਿੰਗ v/s ਬਰਾੜ : ਮੇਰੀ ਅੱਖ ਵਿੱਚ ਅੱਖ ਪਾ ਕੇ ਵੜਿੰਗ ਗੱਲ ਕਰੇ – ਕਮਲਜੀਤ ਬਰਾੜ

ਵੜਿੰਗ v/s ਬਰਾੜ : ਮੇਰੀ ਅੱਖ ਵਿੱਚ ਅੱਖ ਪਾ ਕੇ ਵੜਿੰਗ ਗੱਲ ਕਰੇ - ਕਮਲਜੀਤ ਬਰਾੜ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਕਲਾਂ ਪੁਲਿਸ ਵੱਲੋਂ 240 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ

ਨਸ਼ਾ ਤਸਕਰਾਂ ਦੇ ਲਿਖ਼ਤੀ ਤੌਰ ‘ਤੇ ਨਾਮ ਦੱਸਣ ਵਾਲਾ ਪ੍ਰੋਫਾਰਮਾ ਮਹਿਲਾ ਸਰਪੰਚ ਨੇ ਸਰਕਾਰ ਨੂੰ ਖਾਲੀ ਭੇਜਿਆ

ਮਹਿਲ ਕਲਾਂ ਨੇੜੇ ਦੋ ਗੱਡੀਆਂ ਦੀ ਸਿੱਧੀ ਟੱਕਰ ‘ਚ ਇੱਕ ਕੁੜੀ ਦੀ ਮੌਤ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend