-ਸੁਪਰ ਸੀਡਰ ਨਾਲ ਕੀਤੀ ਜਾ ਰਹੀ ਕਣਕ ਬਿਜਾਈ ਦਾ ਲਿਆ ਜਾਇਜ਼ਾ
ਬਰਨਾਲਾ, 4 ਨਵੰਬਰ (ਸੋਨੀ ਧਨੌਲਾ) :
ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਚ ਹੁਣ ਤੱਕ 525106 ਮੀਟਿ੍ਰਕ ਟਨ ਝੋਨਾ ਪੁੱਜਿਆ ਗਿਆ ਜਿਸ ਵਿਚੋਂ 476596 ਮੀਟਿ੍ਕ ਟਨ ਝੋਨੇ ਖਰੀਦੀਆ ਜਾ ਚੁੱਕਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦੇ ਦੌਰੇ ਦੌਰਾਨ ਦਿੱਤੀ। ਉਹਨਾਂ ਹੰਡਿਆਇਆ, ਧੌਲਾ ਅਤੇ ਤਪਾ ਦਾਣਾ ਮੰਡੀਆਂ ਵਿਚ ਚੱਲ ਰਹੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਰੂ 862.41 ਕਰੋੜ ਦੀਆਂ ਅਦਾਇਗੀਆਂ ਕਿਸਾਨਾਂ ਦੇ ਖਾਤਿਆਂ ਚ ਤਬਦੀਲ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਹੰਡਿਆਇਆ, ਧੌਲਾ ਅਤੇ ਤਪਾ ਵਿਖੇ ਦਾਣਾ ਮੰਡੀਆਂ ਦਾ ਦੌਰਾ ਕੀਤਾ। ਉਹਨਾਂ ਹਿਦਾਇਤ ਕੀਤੀ ਮੰਡੀਆਂ ਚ ਆਉਣ ਵਾਲੀ ਜਿਣਸ ਨੂੰ ਸਮੇਂ ਸਿਰ ਖਰੀਦ ਕੇ ਚੁੱਕ ਲਿਆ ਜਾਵੇ। ਉਹਨਾਂ ਹਿਦਾਇਤ ਕੀਤੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਪਿੰਡ ਢਿਲਵਾਂ ਵਿਖੇ ਕਿਸਾਨ ਹਰਵਿੰਦਰ ਸਿੰਘ ਦੇ ਖੇਤਾਂ ਦਾ ਜਾਇਜ਼ਾ ਲਿਆ ਜਿਥੇ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਕਿਸਾਨ ਵੱਲੋਂ ਤਕਰੀਬਨ 15 ਏਕੜ ਰਕਬੇ ਚ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਜੇ ਕਰ ਸਰਕਾਰ ਵੱਲੋਂ ਦਿੱਤੀ ਜਾਣ ਵਾਲਿਆਂ ਮਸੀਨਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਨਾ ਸਿਰਫ ਝਾੜ ਵਧੀਆ ਹੋਵੇਗਾ ਬਲਕਿ ਨਾਲ ਹੀ ਵਾਤਾਵਰਨ ਦੀ ਸਾਂਭ ਹੋਵੇਗੀ। ਇਸ ਮੌਕੇ ਉਹਨਾਂ ਨਾਲ ਉਪ ਮੰਡਲ ਮੈਜਿਸਟਰੇਟ ਗੋਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਵਰਿੰਦਰ ਕੁਮਾਰ,ਜ਼ਿਲ੍ਹਾ ਖੁਰਾਕ ਅਤੇ ਸਿਵਿਲ ਸਪਲਾਈ ਅਫਸਰ ਹਰਪ੍ਰੀਤ ਸਿੰਘ ਚਾਹਲ, ਜ਼ਿਲ੍ਹਾ ਮੰਡੀ ਅਫਸਰ ਅਸਲਮ ਮੁਹੰਮਦ ਅਤੇ ਹੋਰ ਅਫ਼ਸਰ ਹਾਜ਼ਰ ਸਨ।