ਮਹਿਲ ਕਲਾਂ, 1 ਅਗਸਤ (ਜਸਵੰਤ ਸਿੰਘ ਲਾਲੀ)-
ਸਬ ਡਵੀਜ਼ਨ ਮਹਿਲ ਕਲਾਂ ਵਿਖੇ ਮਾਣਯੋਗ ਤਹਿਸੀਲਦਾਰ ਸੀ੍ ਪਵਨ ਕੁਮਾਰ ਦੀ ਅਗਵਾਈ ਵਿੱਚ ਅਜ਼ਾਦੀ ਦਿਹਾੜਾ ਮਨਾਉਣ ਸਬੰਧੀ ਪਹਿਲੀ ਰਿਹਰਸਲ ਗੁਰਪੀ੍ਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਕਰਵਾਈ ਗਈ। ਇਸ ਮੌਕੇ ਕੋਆਰਡੀਨੇਟਰ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਮਹਿਲ ਕਲਾਂ ਦੇ ਲੱਗਭੱਗ 15 ਸਕੂਲਾਂ ਨੇ ਰੰਗਾਰੰਗ ਪੋ੍ਗਰਾਮ ਵਿੱਚ ਭਾਗ ਲੈਂਦਿਆਂ ਰਿਹਰਸਲ ਕੀਤੀ I ਇਸ ਮੌਕੇ ਸਕੂਲ ਪਿ੍ੰਸੀਪਲ ਗੀਤਿਕਾ ਸ਼ਰਮਾ ਨੇ ਸਮੂਹ ਵਿਦਿਆਰਥੀਆਂ ਨੂੰ ਹੌਸਲਾ ਅਫਜਾਈ ਦਿੰਦਿਆਂ ਮਹਿਲ ਕਲਾਂ ਵਿਖੇ ਆਜ਼ਾਦੀ ਦਿਵਸ ਦੇ ਸਬ ਡਿਵੀਜ਼ਨਲ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ I ਇਸ ਮੌਕੇ ਸੱਭਿਆਚਾਰਕ ਕਮੇਟੀ ਵੱਲੋਂ ਬਲਜਿੰਦਰ ਪ੍ਰਭੂ , ਲਖਬੀਰ ਸਿੰਘ, ਕਰਮਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪੇਸ਼ਕਾਰੀ ਕਰਨ ਲਈ ਪ੍ਰੇਰਿਤ ਕੀਤਾ ।ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਪਰਮਮੀਤ ਕੌਰ ਨੇ ਬਾਖ਼ੂਬੀ ਨਿਭਾਈ ।