ਚੰਡੀਗੜ੍ਹ, 25 ਦਸੰਬਰ, Gee98 news service
-ਹਵਾਈ ਯਾਤਰਾ ਦੌਰਾਨ ਬਿਊਰੋ ਆਫ ਸਿਵਿਲ ਐਵੀਏਸਨ ਸਿਕਿਉਰਿਟੀ (BCAS) ਨੇ ਯਾਤਰੀਆਂ ਦੇ “ਹੈਂਡ ਬੈਗ” ਸਬੰਧੀ ਨਿਯਮਾਂ ਨੂੰ ਬਦਲ ਦਿੱਤਾ ਹੈ। ਜੇਕਰ ਤੁਸੀਂ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ, ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (BCAS) ਦੇ ਨਵੇਂ ਹੈਂਡ ਬੈਗੇਜ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਏਅਰਪੋਰਟ ‘ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਪੁਆਇੰਟਾਂ ‘ਤੇ ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਹਵਾਈ ਅੱਡੇ ਦੀ ਸੁਰੱਖਿਆ ਲਈ ਜ਼ਿੰਮੇਵਾਰ BCAS ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਨਵੀਂ ਹੈਂਡ ਬੈਗੇਜ ਨੀਤੀ ਨਾਲ ਜੁੜੇ ਨਿਯਮਾਂ ਨੂੰ ਸਖਤ ਕਰਨ ਤੋਂ ਬਾਅਦ ਵੱਖ-ਵੱਖ ਏਅਰਲਾਈਨਸ ਨੇ ਹੈਂਡ ਬੈਗੇਜ ਦੇ ਭਾਰ ਸਬੰਧੀ ਨਿਯਮਾਂ ‘ਚ ਤਬਦੀਲੀ ਕਰ ਦਿੱਤੀ ਹੈ। BCAS ਦੇ ਨਵੇਂ ਨਿਯਮਾਂ ਦੇ ਤਹਿਤ, ਹੁਣ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਸਿਰਫ ਇੱਕ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਹੋਵੇਗੀ। ਭਾਵੇਂ ਇਹ ਘਰੇਲੂ ਉਡਾਣ ਹੋਵੇ ਜਾਂ ਅੰਤਰਰਾਸ਼ਟਰੀ, ਯਾਤਰੀਆਂ ਨੂੰ ਸਿਰਫ ਇੱਕ ਹੈਂਡ ਜਾਂ ਕੈਬਿਨ ਬੈਗ ਹੀ ਲਿਜਾਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਸਮਾਨ ਨੂੰ ਚੈੱਕ-ਇਨ ਕਰਨਾ ਲਾਜ਼ਮੀ ਹੋਵੇਗਾ। ਏਅਰ ਇੰਡੀਆ ਦੇ ਅਨੁਸਾਰ, ਇਕਾਨਮੀ ਜਾਂ ਪ੍ਰੀਮੀਅਮ ਇਕਾਨਮੀ ਕਲਾਸ ਦੇ ਯਾਤਰੀਆਂ ਨੂੰ ਵੱਧ ਤੋਂ ਵੱਧ 7 ਕਿਲੋਗ੍ਰਾਮ ਤੱਕ ਦਾ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਹੈ। ਜਦੋਂ ਕਿ ਪ੍ਰੀਮੀਅਮ ਜਾਂ ਬਿਜ਼ਨੈਸ ਕਲਾਸ ਦੇ ਯਾਤਰੀਆਂ ਲਈ ਇਹ ਸੀਮਾ 10 ਕਿਲੋਗ੍ਰਾਮ ਦੇ ਕਰੀਬ ਹੈ। ਬੈਗੇਜ਼ ਦਾ ਆਕਾਰ 55 ਸੈਂਟੀਮੀਟਰ (ਉਚਾਈ), 40 ਸੈਂਟੀਮੀਟਰ (ਲੰਬਾਈ) ਅਤੇ 20 ਸੈਂਟੀਮੀਟਰ (ਚੌੜਾਈ) ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਪ੍ਰੀਮੀਅਮ ਇਕਾਨਮੀ ਕਲਾਸ ਲਈ 10 ਕਿਲੋ ਤੱਕ ਪ੍ਰੀਮੀਅਮ ਜਾਂ ਬਿਜ਼ਨੈਸ ਕਲਾਸ ਲਈ 12 ਕਿਲੋ ਤੱਕ ਇਹ ਛੋਟ ਸਿਰਫ਼ ਉਨ੍ਹਾਂ ਟਿਕਟਾਂ ‘ਤੇ ਲਾਗੂ ਹੋਵੇਗੀ ਜੋ 2 ਮਈ, 2024 ਤੋਂ ਪਹਿਲਾਂ ਬੁੱਕ ਕੀਤੀਆਂ ਗਈਆਂ ਹਨ। ਜੇਕਰ 2 ਮਈ 2024 ਤੋਂ ਬਾਅਦ ਟਿਕਟ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਯਾਤਰੀ ਨੂੰ ਨਵੇਂ ਬੈਗੇਜ਼ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇੰਡੀਗੋ ਏਅਰਲਾਈਨਜ਼ ਦੇ ਅਨੁਸਾਰ, ਯਾਤਰੀ 115 ਸੈਂਟੀਮੀਟਰ ਦੇ ਸਮੁੱਚੇ ਮਾਪ ਅਤੇ 7 ਕਿਲੋਗ੍ਰਾਮ ਤੱਕ ਭਾਰ ਵਾਲਾ ਇੱਕ ਕੈਬਿਨ ਬੈਗ ਲੈ ਸਕਦੇ ਹਨ। ਇਸ ਤੋਂ ਇਲਾਵਾ, ਯਾਤਰੀਆਂ ਨੂੰ ਇੱਕ ਨਿੱਜੀ ਬੈਗ, ਜਿਵੇਂ ਕਿ ਲੇਡੀਜ਼ ਪਰਸ ਜਾਂ ਛੋਟਾ ਲੈਪਟਾਪ ਬੈਗ, ਜਿਸਦਾ ਭਾਰ 3 ਕਿਲੋਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ, ਨਾਲ ਲਿਜਾਣ ਦੀ ਇਜਾਜ਼ਤ ਹੈ।