ਚੰਡੀਗੜ੍ਹ,22 ਦਸੰਬਰ, Gee98 news service
ਉੰਝ ਭਾਵੇਂ ਆਮ ਲੋਕ ਕਿਸੇ ਥਾਣੇ ਦੇ ਐਸਐਚਓ ਦੀਆਂ ਐਸਐਸਪੀ ਨੂੰ ਲੱਖਾਂ ਸ਼ਿਕਾਇਤਾਂ ਕਰੀ ਜਾਣ ਪ੍ਰੰਤੂ ਕਿਸੇ ਐਸ ਐਚ ਓ ‘ਤੇ ਸ਼ਾਇਦ ਹੀ ਕੋਈ ਕਾਰਵਾਈ ਹੁੰਦੀ ਹੋਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਸ਼ਿਕਾਇਤ ‘ਤੇ ਐਸਐਸਪੀ ਨੇ ਐਸਐਚਓ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਐਸਐਸਪੀ ਨੇ ਥਾਣਾ ਮੌੜ ਦੇ ਐਸਐਚਓ ਖ਼ਿਲਾਫ਼ ਵਿਧਾਇਕ ਸੁਖਬੀਰ ਸਿੰਘ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਮੌੜ ਮੰਡੀ ਦੇ ਵਾਰਡ ਨੰਬਰ 1 ਦੀ ਜ਼ਿਮਨੀ ਚੋਣ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਮਾਮਲੇ ਵਿੱਚ ਸ਼ੁੱਕਰਵਾਰ ਦੀ ਦੇਰ ਰਾਤ ਵਿਧਾਇਕ ਸੁਖਬੀਰ ਸਿੰਘ ਨੇ ਐਸਐਚਓ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾਇਆ ਪ੍ਰੰਤੂ ਐਸ ਐਚ ਓ ਮੌਕੇ ‘ਤੇ ਨਹੀਂ ਪੁੱਜਿਆ। ਜਿਸ ਤੋਂ ਬਾਅਦ ਵਿਧਾਇਕ ਸਾਹਿਬ ਨੇ ਐਸ ਐਸ ਪੀ ਬਠਿੰਡਾ ਨੂੰ ਐਸ ਐਚ ਓ ਦੀ ਸ਼ਿਕਾਇਤ ਕੀਤੀ, ਵਿਧਾਇਕ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਐਸਐਸਪੀ ਨੇ ਐਸਐਚਓ ਮੌੜ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ।