ਚੰਡੀਗੜ੍ਹ,10 ਸਤੰਬਰ, Gee98 news service
-ਪਾਲਤੂ ਕੁੱਤਾ ਗੁੰਮ ਹੋਣ ਤੋਂ ਬਾਅਦ ਕੁੱਤੇ ਦੀ ਭਾਲ ਕਰਦੇ ਹੋਏ ਕੁਝ ਵਿਅਕਤੀਆਂ ਨੇ ਗੁਆਂਢ ‘ਚ ਰਹਿੰਦੇ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਅਤੇ ਇੱਕ ਔਰਤ ਜ਼ਖਮੀ ਹੋ ਗਈ ਜੋ ਬਠਿੰਡਾ ਵਿਖੇ ਜੇਰੇ ਇਲਾਜ ਹੈ। ਇਹ ਘਟਨਾ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵੀ ਹੈ ਜਿੱਥੇ ਇੱਕ ਪਰਿਵਾਰ ਦਾ ਪਾਲਤੂ ਕੁੱਤਾ ਕੁਝ ਦਿਨ ਪਹਿਲਾਂ ਗੁੰਮ ਹੋ ਗਿਆ ਸੀ ਇਸ ਕੁੱਤੇ ਦੀ ਭਾਲ ਦੌਰਾਨ ਉਹਨਾਂ ਨੂੰ ਸ਼ੱਕ ਹੋਇਆ ਕਿ ਉਹਨਾਂ ਦਾ ਕੁੱਤਾ ਪਿੰਡ ਦੇ ਮੰਦਰ ਸਿੰਘ ਦੇ ਘਰ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਕੁੱਤੇ ਦੇ ਮਾਲਕਾਂ ਨੇ ਮੰਦਰ ਸਿੰਘ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮੰਦਰ ਸਿੰਘ ਅਤੇ ਉਸਦੇ ਪੁੱਤਰ ਅਮਰੀਕ ਸਿੰਘ ਵੀ ਮੌਤ ਹੋ ਗਈ ਅਤੇ ਮੰਦਰ ਸਿੰਘ ਵੀ ਪਤਨੀ ਦਰਸ਼ਨ ਕੌਰ ਸਖ਼ਤ ਜ਼ਖਮੀ ਹੋ ਗਈ। ਇਹ ਮੰਦਭਾਗੀ ਘਟਨਾ ਸੋਮਵਾਰ ਅਤੇ ਮੰਗਲਵਾਰ ਦੀ ਵੇਰ ਰਾਤ ਵਾਪਰੀ ਜਿਸ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ‘ਤੇ ਮੌਕੇ ਤੇ ਪੁੱਜੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।