ਬਰਨਾਲਾ,4 ਸਤੰਬਰ, (ਨਿਰਮਲ ਸਿੰਘ ਪੰਡੋਰੀ)-
-ਪੀਆਰਟੀਸੀ ਦੇ ਅਫ਼ਸਰਾਂ ਦੀਆਂ ਬਦਲੀਆਂ ਦੌਰਾਨ ਪੀਆਰਟੀਸੀ ਬਰਨਾਲਾ ਡਿਪੂ ਦੇ ਜਨਰਲ ਮੈਨੇਜਰ ਦੀ ਬਦਲੀ ਹੋ ਗਈ ਹੈ। ਸਰਦਾਰ ਬਲਵਿੰਦਰ ਸਿੰਘ ਧੀਮਾਨ ਨੂੰ ਬਰਨਾਲਾ ਡੀਪੂ ਦਾ ਨਵਾਂ ਜਨਰਲ ਮੈਨੇਜਰ ਲਗਾਇਆ ਗਿਆ ਹੈ। ਇਸ ਮੌਕੇ ਦਵਿੰਦਰ ਸਿੰਘ ਬਰਨਾਲਾ, ਮਨਿੰਦਰ ਗਰਗ, ਅਜੀਤ ਅਰਨੀਵਾਲਾ ਅਤੇ ਇੰਸਪੈਕਟਰ ਸਟਾਫ ਵੱਲੋਂ ਨਵੇਂ ਆਏ ਜੀਐਮ ਦਾ ਗੁਲਦਸਤੇ ਨਾਲ ਸਵਾਗਤ ਕੀਤਾ। ਦੱਸ ਦੇਈਏ ਕਿ ਸਰਦਾਰ ਧੀਮਾਨ ਇਸ ਤੋਂ ਪਹਿਲਾਂ ਬਠਿੰਡਾ ਡਿਪੂ ਵਿਖੇ ਸੇਵਾਵਾਂ ਨਿਭਾ ਰਹੇ ਸਨ। ਬਰਨਾਲਾ ਡਿਪੂ ਵਿਖੇ ਪਹਿਲਾਂ ਤਾਇਨਾਤ ਸ੍ਰੀ ਪ੍ਰਵੀਨ ਕੁਮਾਰ ਦਾ ਤਬਾਦਲਾ ਬਠਿੰਡਾ ਵਿਖੇ ਕੀਤਾ ਗਿਆ ਹੈ।