ਚੰਡੀਗੜ੍ਹ,15 ਅਗਸਤ, Gee98 news service
-ਖੇਡਾਂ ਦੀ ਸਰਵਉੱਚ ਅਦਾਲਤ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੇ ਭਾਰਤੀ ਪਹਿਲਵਾਨ ਵਿਨੇਸ ਫੋਗਾਟ ਵੱਲੋਂ ਚਾਂਦੀ ਦਾ ਮੈਡਲ ਦੇਣ ਸਬੰਧੀ ਕੀਤੀ ਅਪੀਲ ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਵਿਨਸ ਫਗਾਟ 50 ਕਿਲੋ ਵਰਗ ਵਿੱਚ ਭਾਰਤ ਵੱਲੋਂ ਓਲੰਪਿਕ 2024 ਕੇਡੀ ਸੀ ਪਰ ਫਾਈਨਲ ਮੈਚ ਤੋਂ ਪਹਿਲਾਂ ਉਸਦਾ ਭਾਰ 100 ਗ੍ਰਾਮ ਵੱਧ ਨਿਕਲਿਆ ਜਿਸ ਤੋਂ ਬਾਅਦ ਉਸ ਨੂੰ ਪੂਰੇ ਟੂਰਨਾਮੈਂਟ ਲਈ ਆਯੋਗ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਦੇਸ਼ ਨੇ ਖੇਡਾਂ ਦੀ ਸਰਵਉੱਚ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਸੀ ਕਿ ਉਸ ਨੂੰ ਸਾਂਝੇ ਤੌਰ ਤੇ ਚਾਂਦੀ ਦਾ ਮੈਡਲ ਦਿੱਤਾ ਜਾਵੇ। ਜਿਸ ‘ਤੇ ਸ਼ੁੱਕਰਵਾਰ 9 ਅਗਸਤ ਨੂੰ ਸੁਣਵਾਈ ਹੋਈ ਪਰ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਆਖਰਕਾਰ ਵਿਨੇਸ਼ ਦਾ ਫੈਸਲਾ ਉਨ੍ਹਾਂ ਦੇ ਖਿਲਾਫ ਆਇਆ। CAS ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਅਤੇ ਵਿਸ਼ਵ ਕੁਸ਼ਤੀ (UWW) ਦੇ ਨਿਯਮਾਂ ਅਤੇ ਫੈਸਲਿਆਂ ਨੂੰ ਕਾਇਮ ਰੱਖਦੇ ਹੋਏ ਸਾਂਝੇ ਤੌਰ ‘ਤੇ ਚਾਂਦੀ ਦਾ ਤਗਮਾ ਦੇਣ ਦੀ ਵਿਨੇਸ਼ ਦੀ ਮੰਗ ਨੂੰ ਰੱਦ ਕਰ ਦਿੱਤਾ। ਇਸ ਨਾਲ ਵਿਨੇਸ਼ ਦੇ ਕੁਸ਼ਤੀ ਕਰੀਅਰ ਦਾ ਵੀ ਮਾੜਾ ਅੰਤ ਹੋ ਗਿਆ। ਓਲੰਪਿਕ ਖੇਡਾਂ ਲਈ ਪੈਰਿਸ ਵਿੱਚ ਬਣਾਈ ਗਈ ਸੀਏਐਸ ਐਡ-ਹਾਕ ਡਿਵੀਜ਼ਨ ਨੇ ਵਿਨੇਸ਼ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਅਤੇ ਸ਼ੁੱਕਰਵਾਰ, 9 ਅਗਸਤ ਨੂੰ ਸ਼ਾਮ 5.30 ਵਜੇ (ਭਾਰਤੀ ਸਮੇਂ ਅਨੁਸਾਰ) ਸੁਣਵਾਈ ਹੋਈ ਜੋ 3 ਘੰਟੇ ਤੱਕ ਚੱਲੀ। ਇਹ ਸੁਣਵਾਈ CAS ਦੀ ਇਕਲੌਤੀ ਆਰਬੀਟ੍ਰੇਟਰ ਡਾਕਟਰ ਐਨਾਬੈਲ ਬੇਨੇਟ ਦੇ ਸਾਹਮਣੇ ਹੋਈ। ਫਰਾਂਸ ਦੀ ਕਾਨੂੰਨੀ ਟੀਮ ਨੇ ਵਿਨੇਸ਼ ਦੀ ਤਰਫੋਂ ਕੇਸ ਪੇਸ਼ ਕੀਤਾ। ਨਾਲ ਹੀ, ਦੇਸ਼ ਦੇ ਮਸ਼ਹੂਰ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਵਿਦੁਸ਼ਪਤ ਸਿੰਘਾਨੀਆ ਨੇ ਭਾਰਤੀ ਓਲੰਪਿਕ ਸੰਘ (IOA) ਦੀ ਤਰਫੋਂ ਕੇਸ ਪੇਸ਼ ਕੀਤਾ। ਫਿਰ ਦੱਸਿਆ ਗਿਆ ਕਿ ਫੈਸਲਾ ਕਿਸੇ ਵੀ ਸਮੇਂ ਆ ਸਕਦਾ ਹੈ ਪਰ ਫਿਰ ਇਸਨੂੰ 10 ਅਗਸਤ ਤੱਕ ਟਾਲ ਦਿੱਤਾ ਗਿਆ। ਇਸ ਤੋਂ ਬਾਅਦ ਫੈਸਲਾ 10 ਅਗਸਤ ਨੂੰ ਮੁੜ ਮੁਲਤਵੀ ਕਰ ਦਿੱਤਾ ਗਿਆ ਅਤੇ ਕੁਝ ਦਸਤਾਵੇਜ਼ਾਂ ਦੀ ਮੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਫੈਸਲਾ 13 ਅਗਸਤ ਨੂੰ ਦਿੱਤਾ ਜਾਵੇਗਾ। ਫਿਰ 13 ਅਗਸਤ ਨੂੰ ਇਹ ਫੈਸਲਾ ਤੀਜੀ ਵਾਰ 16 ਅਗਸਤ ਤੱਕ ਟਾਲ ਦਿੱਤਾ ਗਿਆ ਅਤੇ ਆਖਰ ਵਿਨੇਸ ਦੀ ਚਾਂਦੀ ਦਾ ਮੈਡਲ ਦੇਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ।