Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇਹ ਖ਼ਬਰ ਯੂਪੀ ਬਿਹਾਰ ਦੀ ਨਹੀਂ…ਸਗੋਂ ਪੰਜਾਬ ਦੀ ਹੀ ਹੈ..ਲੁਟੇਰਿਆਂ ਨੇ ਲੋਕਾਂ ਨੂੰ ਕੀਤਾ ਫ਼ਰਮਾਨ ਜਾਰੀ

Nirmal Pandori by Nirmal Pandori
08/06/2024
in ਪੰਜਾਬ
Reading Time: 1 min read
A A
0
ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,6 ਅਗਸਤ, Gee98 news service
-ਕੁਝ ਸਾਲ ਪਹਿਲਾਂ ਤੱਕ ਬਿਹਾਰ ਸੂਬੇ ਦੇ ਅਮਨ ਕਾਨੂੰਨ ਦੇ ਹਾਲਾਤਾਂ ਦੀ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਆਮ ਚਰਚਾ ਹੁੰਦੀ ਸੀ ਕਿ ਉੱਥੇ ਕੋਈ ਆਮ ਵਿਅਕਤੀ ਨਗਦੀ ਜਾ ਕੀਮਤੀ ਸਮਾਨ ਲੈ ਕੇ ਇਕੱਲਾ ਨਹੀਂ ਚੱਲ ਸਕਦਾ। ਅਜਿਹੀਆਂ ਗੱਲਾਂ ਕਰਦੇ ਹੋਏ ਸੱਥਾਂ ‘ਚ ਬੈਠੇ ਲੋਕ ਆਮ ਕਹਿ ਦਿੰਦੇ ਸਨ ਕਿ ਯੂਪੀ ਬਿਹਾਰ ‘ਚ ਤਾਂ ਬਹੁਤ ਮਾੜੇ ਹਾਲਾਤ ਹਨ, ਉਥੇ ਤਾਂ ਕੁਝ ਪੈਸਿਆਂ ਦੀ ਖਾਤਰ ਹੀ ਬੰਦਾ ਮਾਰ ਦਿੱਤਾ ਜਾਂਦਾ ਹੈ। ਅਜਿਹੀ ਚਰਚਾ ਕਰਨ ਵਾਲਿਆਂ ਨੂੰ ਯਾਦ ਚੇਤੇ ਵੀ ਨਹੀਂ ਹੋਵੇਗਾ ਕਿ ਇੱਕ ਦਿਨ ਅਜਿਹੇ ਹਾਲਾਤ ਪੰਜਾਬ ‘ਚ ਵੀ ਬਣ ਸਕਦੇ ਹਨ। ‌ ਹੁਣ ਪੰਜਾਬ ‘ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਲੋਕਾਂ ਨੂੰ ਹੁਕਮ ਦੇਣ ਲੱਗੇ ਹਨ ਕਿ ਘੱਟੋ ਘੱਟ 1009 ਰੁਪਏ ਆਪਣੀ ਜੇਬ ਵਿੱਚ ਲੈ ਕੇ ਘਰੋਂ ਨਿਕਲੋ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮਮੂਖੇੜਾ ਵਿੱਚ ਲੁਟੇਰਿਆਂ ਨੇ ਅਜਿਹੇ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਤੋਂ ਬਾਅਦ ਲੋਕਾਂ ਵਿੱਚ ਇੰਨਾ ਖੌਫ ਪੈਦਾ ਹੋ ਗਿਆ ਕਿ ਲੋਕਾਂ ਨੇ ਹੁਣ ਰਾਤ ਸਮੇਂ ਘਰ ਵਿਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਪਿੰਡ ਦੇ ਡਾਕਟਰ ਵੀ ਹੁਣ ਆਪਣਾ ਮੋਬਾਈਲ ਬੰਦ ਕਰਕੇ ਸੌਂਦੇ ਹਨ ਤਾਂ ਕਿ ਰਾਤ ਸਮੇਂ ਕਿਸੇ ਨੂੰ ਦਵਾਈ ਨਾ ਦੇਣ ਲਈ ਜਾਣਾ ਪਵੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੁਟੇਰਿਆਂ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਆਏ ਵਿਅਕਤੀ ਦੀ ਜੇਬ ਵਿਚੋਂ ਇਕ ਹਜ਼ਾਰ ਰੁਪਏ ਤੋਂ ਘੱਟ ਨਿਕਲੇ ਤਾਂ ਲੁੱਟ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ ਜਾਵੇਗੀ। ਲੋਕਾਂ ਨੇ ਦੱਸਿਆ ਕਿ ਇਸ ਪਿੰਡ ਨੂੰ ਪੰਜ ਲਿੰਕ ਰੋਡ ਲੱਗਦੇ ਹਨ ਅਤੇ ਹਰ ਲਿੰਕ ਰੋਡ ‘ਤੇ ਲੁੱਟਮਾਰ ਦੀ ਵਾਰਦਾਤ ਹੁੰਦੀ ਹੈ। ‌ ਪਿੰਡ ਦੇ ਸਕੂਲ ਅਤੇ ਹੋਰ ਸਾਂਝੀਆਂ ਥਾਵਾਂ ਤੇ ਇੱਕ ਤੋਂ ਵੱਧ ਵਾਰ ਚੋਰੀ ਹੋ ਚੁੱਕੀ ਹੈ। ‌ਪਿੰਡ ਵਾਸੀ ਕੁਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਪਹਿਲਾਂ ਪਿੰਡ ਦੇ ਸਕੂਲ ਵਿਚ ਚੋਰੀ ਹੋਈ,ਘਟਨਾ ਸਥਾਨ ਉਤੇ ਪੁਲਿਸ ਪੁੱਜੀ ਪਰ ਅੱਜ ਤੱਕ ਉਸ ਦਾ ਕੁਝ ਨਹੀਂ ਹੋਇਆ। ਫਿਰ ਮੰਦਰ ਵਿੱਚ ਚੋਰੀ ਹੋਈ ਤੇ ਅੱਜ ਤੱਕ ਸੁਣਵਾਈ ਨਹੀ ਹੋਈ। ਹੁਣ ਤੱਕ 8 ਇੰਜਣ ਚੋਰੀ ਹੋ ਚੁੱਕੇ ਹਨ ਇਥੋਂ ਤੱਕ ਟਰਾਂਸਫਰਮਰਾਂ ਦਾ 26 ਵਾਰ ਤੇਲ ਚੋਰੀ ਹੋ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦਾ ਇਕ ਕਿਸਾਨ ਆਪਣੀ ਜ਼ਮੀਨ ਗੇੜਾ ਮਾਰਨ ਗਿਆ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਉਤੇ ਉਸ ਕੋਲੋਂ 800 ਰੁਪਏ ਦੀ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਖੋਹ ਲਿਆ ਤੇ ਕੁੱਟਮਾਰ ਕੀਤੀ,ਲੁੱਟ ਸਮੇਂ ਲੁਟੇਰਿਆਂ ਨੇ ਉਸ ਨੂੰ ਕਿਹਾ ਕਿ ਜੇਕਰ ਤੇਰੀ ਜੇਬ ਵਿੱਚ 1000 ਰੁਪਏ ਹੁੰਦੇ ਤਾਂ ਕੁੱਟਮਾਰ ਨਹੀਂ ਕਰਨੀ ਸੀ। ਹਾਲਾਤ ਇਹ ਹਨ ਕਿ ਘਰਾਂ ਤੋਂ ਗੈਸ ਸਿਲੰਡਰ, ਸੋਨਾ, ਨਕਦੀ, ਮੱਝ, ਬੱਕਰੀਆਂ ਚੋਰੀਆਂ ਹੋ ਚੁੱਕੀਆਂ ਹਨ। ਖੇਤਾਂ ਚੋਂ ਮੋਟਰਾਂ ਚੋਰੀ ਹੋ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਲੁਟੇਰਿਆਂ ਨੂੰ ਕੋਈ ਡਰ ਨਹੀਂ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

06/20/2025
ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

06/19/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

…ਦਿੱਲੀ ਦੇ ਹਵਾਈ ਅੱਡੇ ‘ਤੇ ਵਿਦੇਸ਼ੀ ਔਰਤ ਨੇ ਪਿਆਰੀ ਜਿਹੀ ਮੁਸਕਰਾਹਟ ਦਿੱਤੀ ਤਾਂ…ਅਫ਼ਸਰ ਨੇ ਕੋਲ ਬੁਲਾ ਲਿਆ,ਫਿਰ ਪੜ੍ਹੋ ਕੀ ਹੋਇਆ

Next Post

ਬਰਨਾਲਾ ਜ਼ਿਮਨੀ ਚੋਣ : AAP ਵੱਲੋਂ ਬਾਠ, ਭਾਰਦਵਾਜ, ਹਰਿੰਦਰ ਦੇ ਨਾਲ ਬੜਿੰਗ ਵੀ ਟਰੈਕ ‘ਤੇ…ਦੋ ਢਿੱਲੋਂ ਉਤਰਨਗੇ ਮੈਦਾਨ ‘ਚ..ਅਕਾਲੀ ਦਲ ਤੇ ਬਸਪਾ ਦਾ ਹੋ ਸਕਦੈ ਗੱਠਜੋੜ

Nirmal Pandori

Nirmal Pandori

Related Posts

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ
ਪੰਜਾਬ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

by Nirmal Pandori
06/20/2025
ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ
ਪੰਜਾਬ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

by Nirmal Pandori
06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਪੰਜਾਬ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

by Nirmal Pandori
06/19/2025
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
ਪੰਜਾਬ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

by Nirmal Pandori
06/19/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

by Nirmal Pandori
06/19/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

by Nirmal Pandori
06/18/2025
Load More
Next Post
ਹੋ ਗਿਆ ਐਲਾਨ…ਪੜ੍ਹੋ ਤੁਹਾਡੇ ਹਲਕੇ ਵਿੱਚ ਕੁੱਲ ਕਿੰਨੀਆਂ ਵੋਟਾਂ ਅਤੇ ਕਿੰਨੇ ਪੋਲਿੰਗ ਬੂਥ ਹਨ…!

ਬਰਨਾਲਾ ਜ਼ਿਮਨੀ ਚੋਣ : AAP ਵੱਲੋਂ ਬਾਠ, ਭਾਰਦਵਾਜ, ਹਰਿੰਦਰ ਦੇ ਨਾਲ ਬੜਿੰਗ ਵੀ ਟਰੈਕ 'ਤੇ…ਦੋ ਢਿੱਲੋਂ ਉਤਰਨਗੇ ਮੈਦਾਨ 'ਚ..ਅਕਾਲੀ ਦਲ ਤੇ ਬਸਪਾ ਦਾ ਹੋ ਸਕਦੈ ਗੱਠਜੋੜ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend