ਚੰਡੀਗੜ੍ਹ,3 ਅਗਸਤ, Gee98 news service
-ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਰਾਜਨੀਤੀ ਵਿੱਚ ਫਰਕ ਪੈਂਦਾ ਜਾ ਰਿਹਾ ਹੈ। ਜਿਸ ਰਾਹਲ ਨੂੰ ਭਾਜਪਾ ਨੇ ਪੱਪੂ ਦਾ ਖਿਤਾਬ ਦਿੱਤਾ ਸੀ ਉਹੀ ਪੱਪੂ ਰਾਜਨੀਤਿਕ ਪਲੇਟਫਾਰਮ ‘ਤੇ ਭਾਜਪਾ ਲਈ ਚੁਣੌਤੀ ਪੇਸ਼ ਕਰ ਰਿਹਾ ਹੈ। ਲੋਕ ਸਭਾ ਦੇ ਅੰਦਰ ਅਤੇ ਬਾਹਰ, ਹਰ ਥਾਂ ‘ਤੇ ਰਾਹੁਲ ਗਾਂਧੀ ਚਰਚਾ ਵਿੱਚ ਰਹਿੰਦਾ ਹੈ ਫਿਰ ਭਾਵੇਂ ਉਹ ਕਿਸੇ ਮੋਚੀ ਦੀ ਦੁਕਾਨ ਹੀ ਕਿਉਂ ਨਾ ਹੋਵੇ। ਪਿਛਲੇ ਦਿਨੀ ਰਾਹੁਲ ਗਾਂਧੀ ਯੂਪੀ ਦੇ ਸੁਲਤਾਨਪੁਰ ‘ਚ ਮਾਣਹਾਨੀ ਦੇ ਇੱਕ ਮਾਮਲੇ ਦੀ ਤਰੀਕ ਭੁਗਤਣ ਲਈ ਅਦਾਲਤ ਵਿੱਚ ਗਏ ਜਿੱਥੇ ਉਹ ਰਸਤੇ ਵਿੱਚ ਇੱਕ ਮੋਚੀ ਰਾਮ ਚੇਤ ਦੀ ਛੋਟੀ ਜਿਹੀ ਦੁਕਾਨ ‘ਤੇ ਰੁਕੇ। ਰਾਹੁਲ ਗਾਂਧੀ ਨੇ ਮੋਚੀ ਰਾਮ ਚੇਤ ਨਾਲ ਕਾਫੀ ਗੱਲਾਂ ਕੀਤੀਆਂ ਅਤੇ ਇੱਕ ਜੁੱਤੀ ਆਪਣੇ ਹੱਥਾਂ ਨਾਲ ਸਿਲਾਈ ਕਰਨ ਦੀ ਕੋਸ਼ਿਸ਼ ਵੀ ਕੀਤੀ। ਮੋਚੀ ਦੀ ਦੁਕਾਨ ‘ਤੇ ਮੁਰੰਮਤ ਹੋਣ ਲਈ ਆਈ ਕਿਸੇ ਗਾਹਕ ਦੀ ਇਹ ਟੁੱਟੀ ਹੋਈ ਜੁੱਤੀ ਖੂਬ ਚਰਚਾ ਵਿੱਚ ਹੈ। ਲੋਕ ਇਸ ਜੁੱਤੀ ਨੂੰ ਖਰੀਦਣ ਬਦਲੇ ਮੋਚੀ ਨੂੰ ਲੱਖਾਂ ਰੁਪਏ ਦੇਣ ਲਈ ਤਿਆਰ ਹਨ। ਮੋਚੀ ਰਾਮ ਚੇਤ ਨੇ ਦੱਸਿਆ ਕਿ ਕਿਸੇ ਦਾ ਫੋਨ ਆਇਆ ਸੀ ਉਹ ਇਸ ਜੁੱਤੀ ਦਾ 5 ਲੱਖ ਰੁਪਏ ਦੇਣ ਲਈ ਤਿਆਰ ਹੈ, ਜਦੋਂ ਮੈਂ ਜਵਾਬ ਦੇ ਦਿੱਤਾ ਤਾਂ ਉਸ ਨੇ 10 ਲੱਖ ਦੀ ਆਫਰ ਵੀ ਦਿੱਤੀ। ਮੋਚੀ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਹੱਥਾਂ ਨਾਲ ਥੋੜੀ ਜਿਹੀ ਸਿਲਾਈ ਕੀਤੀ ਇਹ ਜਿੱਤੀ ਕਿਸੇ ਨੂੰ ਨਹੀਂ ਵੇਚੇਗਾ ਅਤੇ ਇਸ ਨੂੰ ਫਰੇਮ ਦੇ ਵਿੱਚ ਮੜਾ ਕੇ ਰੱਖੇਗਾ। ਮੋਚੀ ਰਾਮ ਚੇਤ ਨੇ ਕਿਹਾ ਕਿ ਜਿਸ ਗਾਹਕ ਦੀ ਇਹ ਜੁੱਤੀ ਮੁਰੰਮਤ ਹੋਣ ਲਈ ਆਈ ਸੀ ਉਹ ਉਸ ਨੂੰ ਵੀ ਨਹੀਂ ਦੇਵੇਗਾ ਸਗੋਂ ਉਸਨੂੰ ਉਸ ਦੀ ਕੀਮਤ ਅਦਾ ਕਰੇਗਾ। ਮੋਰਚੇ ਦੀ ਦੁਕਾਨ ‘ਤੇ ਜੁੱਤੀ ਸਿਲਾਈ ਕਰਨ ਦੀ ਰਾਹੁਲ ਗਾਂਧੀ ਦੀ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ। ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਦਾ ਮੋਚੀ ਰਾਮ ਚੇਤ ਹੁਣ ਸੜਕ ਕੰਢੇ ਟੁੱਟੀਆਂ ਚੱਪਲਾਂ ਗੰਢਣ ਜਾਂ ਚਮੜੇ ਦੀਆਂ ਜੁੱਤੀਆਂ ਚਮਕਾਉਣ ਵਾਲਾ ਆਮ ਵਿਅਕਤੀ ਨਹੀਂ ਰਹਿ ਗਿਆ ਹੈ। ਹੁਣ ਉਸਦੀ ਮੰਗ ਵਧ ਗਈ ਹੈ, ਲੋਕ ਸੈਲਫੀ ਲੈਣ ਲਈ ਉਸਦੀ ਦੁਕਾਨ ‘ਤੇ ਆਉਂਦੇ ਹਨ। ਅਧਿਕਾਰੀ ਉਸਨੂੰ ਪੁੱਛਦੇ ਹਨ ਕਿ ਕੀ ਸਭ ਕੁਝ ਠੀਕ ਹੈ ਅਤੇ ਰਾਹਗੀਰ ਉਸਦਾ ਸਵਾਗਤ ਕਰਨ ਲਈ ਆਪਣੀਆਂ ਕਾਰਾਂ ਰੋਕ ਰਹੇ ਹਨ।ਇਸਤੋਂ ਇੱਕ ਦਿਨ ਬਾਅਦ ਰਾਮ ਚੇਤ ਨੇ ਕਾਂਗਰਸੀ ਆਗੂ ਤੋਂ ਇੱਕ ਸਿਲਾਈ ਮਸ਼ੀਨ ਵੀ ਪ੍ਰਾਪਤ ਕੀਤੀ।ਇਸ ਮਸ਼ੀਨ ਨਾਲ ਉਸ ਨੂੰ ਜੁੱਤੀਆਂ ਸਿਲਾਈ ਕਰਨ ਵਿੱਚ ਸੌਖ ਹੋਵੇਗੀ। ਮੋਚੀ ਚੇਤ ਰਾਮ ਦੀ ਦੁਕਾਨ ‘ਤੇ ਰਾਹੁਲ ਗਾਂਧੀ ਦੀ ਕੁਝ ਪਲਾਂ ਦੀ ਠਹਿਰ ਨੇ ਮੋਦੀ ਦੀ ਜ਼ਿੰਦਗੀ ਬਦਲ ਦਿੱਤੀ। ਸੜਕ ਦੇ ਕੰਢੇ ‘ਤੇ ਜੁੱਤੀਆਂ ਸਿਲਾਈ ਕਰਨ ਵਾਲਾ ਇੱਕ ਗੁੰਮਨਾਮ ਮੋਚੀ ਖੂਬ ਚਰਚਾ ਵਿੱਚ ਹੈ ਅਤੇ ਰਾਹੁਲ ਗਾਂਧੀ ਵੀ….!