Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅੱਜ ਲੋਕ ਸਭਾ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਨਹੀਂ ਮਿਲੀ ਇਜਾਜ਼ਤ…!

Nirmal Pandori by Nirmal Pandori
06/25/2024
in ਪੰਜਾਬ
Reading Time: 1 min read
A A
0
ਕਿਵੇਂ ਸਹੁੰ ਚੁੱਕੇਗਾ ਅੰਮ੍ਰਿਤਪਾਲ ਸਿੰਘ…ਕੀ ਅੰਮ੍ਰਿਤਪਾਲ ਸੰਸਦ ਸੈਸ਼ਨਾਂ ਵਿੱਚ ਭਾਗ ਲੈ ਸਕੇਗਾ…ਕਿਵੇਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ…ਪੜ੍ਹੋ ਅਹਿਮ ਜਾਣਕਾਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,25 ਜੂਨ, Gee98 news service
-ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਵਿੱਚ ਸਹੁੰ ਨਹੀਂ ਚੁੱਕ ਸਕੇ। ਅੱਜ ਲੋਕ ਸਭਾ ਵਿੱਚ ਪੰਜਾਬ ਤੋਂ ਚੁਣੇ ਗਏ ਸੰਸਦਾਂ ਨੇ ਸਹੁੰ ਚੁੱਕੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਨਾਮ ਦੀ ਆਵਾਜ਼ ਪਈ ਪ੍ਰੰਤੂ ਉਹ ਹਾਜ਼ਰ ਨਹੀਂ ਸਨ ਕਿਉਂਕਿ ਉਹ ਜੇਲ੍ਹ ਵਿੱਚ ਹਨ। ‌ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਇੱਕ ਦਿਨ ਦੀ ਵਿਸ਼ੇਸ਼ ਪੈਰੋਲ ਨਹੀਂ ਦਿੱਤੀ ਗਈ ਜਿਸ ਲਈ ਉਹਨਾਂ ਨੇ ਅਰਜ਼ੀ ਵੀ ਲਗਾਈ ਸੀ। ਇਹ ਮਾਮਲਾ ਹੁਣ ਭਖਣ ਦੇ ਆਸਾਰ ਬਣ ਗਏ ਹਨ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਜੇਲ੍ਹ ਵਿੱਚ ਬੰਦ ਰਹਿੰਦੇ ਹੋਏ ਚੁਣੇ ਗਏ ਨੁਮਾਇੰਦਿਆਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲਦੀ ਰਹੀ ਹੈ। ਸੰਵਿਧਾਨਕ ਤੌਰ ‘ਤੇ ਸੰਸਦ ਮੈਂਬਰ ਬਣਨ ਲਈ ਅੰਮ੍ਰਿਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਸਹੁੰ ਚੁੱਕਣੀ ਪਵੇਗੀ। ਚੋਣ ਜਿੱਤਣ ਦਾ ਮਤਲਬ ਹੈ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਕੋਲ ਹੁਣ ਸੰਸਦ ਮੈਂਬਰ ਵਜੋਂ ਸੰਵਿਧਾਨਕ ਫ਼ਤਵਾ ਹੈ। ਜੇਲ੍ਹ ਵਿੱਚ ਬੰਦ ਚੁਣੇ ਹੋਏ ਸੰਸਦ ਮੈਂਬਰ ਦੇ ਸਹੁੰ ਚੁੱਕਣ ਬਾਰੇ ਸੰਵਿਧਾਨ ਵਿੱਚ ਕੋਈ ਵੱਖਰਾ ਫੈਸਲਾ ਨਹੀਂ ਪਰ ਜੇਕਰ ਪੁਰਾਣੀਆਂ ਉਦਾਹਰਣਾਂ ‘ਤੇ ਨਜ਼ਰ ਮਾਰੀਏ ਤਾਂ ਕਈ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਜੇਲ੍ਹ ‘ਚ ਰਹਿੰਦਿਆਂ ਸਹੁੰ ਚੁੱਕਣ ਲਈ ਆਰਜ਼ੀ ਪੈਰੋਲ ਲਈ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਦੂਜੀ ਵਾਰ ਰਾਜ ਸਭਾ ਬਣੇ ਸਨ ਉਹ ਉਸ ਸਮੇਂ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਤਿਹਾੜ ਵਿੱਚ ਕੈਦ ਸਨ, ਉਨ੍ਹਾਂ ਨੂੰ ਇੱਕ ਅਦਾਲਤ ਨੇ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਇਸੇ ਤਰ੍ਹਾਂ 2021 ਵਿੱਚ ਇੱਕ NIA ਅਦਾਲਤ ਨੇ ਅਖਿਲ ਗੋਗੋਈ ਨੂੰ ਅਸਾਮ ਦੇ ਸਿਬਸਾਗਰ ਤੋਂ ਜਿੱਤਣ ਮਗਰੋਂ ਅਸਾਮ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਲਈ ਅਸਥਾਈ ਤੌਰ ‘ਤੇ ਜੇਲ੍ਹ ਛੱਡਣ ਦੀ ਇਜਾਜ਼ਤ ਦਿੱਤੀ ਸੀ। 1977 ਵਿੱਚ ਟਰੇਡ ਯੂਨੀਅਨਿਸਟ ਜਾਰਜ ਫਰਨਾਂਡੀਜ਼ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਰਹਿੰਦਿਆਂ ਮੁਜ਼ੱਫਰਪੁਰ ਸੀਟ ਤੋਂ ਚੁਣੇ ਗਏ ਸਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਸਹੁੰ ਚੁੱਕਣ ਦੀ ਇਜਾਜ਼ਤ ਦੇਣਾ ਜ਼ਮਾਨਤ ‘ਤੇ ਰਿਹਾਅ ਹੋਣ ਵਰਗਾ ਨਹੀਂ। ਇਹ ਇੱਕ ਦਿਨ ਦੀ ਵਿਸ਼ੇਸ਼ ਪੈਰੋਲ ਦੇ ਸਮਾਨ ਹੈ। ਜੇਲ੍ਹ ‘ਚ ਬੰਦ ਸੰਸਦ ਮੈਂਬਰ ਨੂੰ ਸੰਸਦ ‘ਚ ਹਰ ਕਦਮ ‘ਤੇ ਵੱਖ-ਵੱਖ ਥਾਵਾਂ ਤੋਂ ਇਜਾਜ਼ਤ ਲੈਣੀ ਪਵੇਗੀ। ਇੰਨਾ ਹੀ ਨਹੀਂ ਜੇਕਰ ਉਹ ਸੰਸਦ ਤੋਂ ਗੈਰਹਾਜ਼ਰ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਲਈ ਸਪੀਕਰ ਨੂੰ ਵੀ ਪੱਤਰ ਲਿਖਣਾ ਹੋਵੇਗਾ। ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੰਵਿਧਾਨ ਦੀ ਧਾਰਾ 101 (4) ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਬਿਨਾਂ ਇਜਾਜ਼ਤ 60 ਦਿਨਾਂ ਤੋਂ ਵੱਧ ਸਮੇਂ ਤੱਕ ਸਾਰੀਆਂ ਬੈਠਕਾਂ ਤੋਂ ਗੈਰਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖਾਲੀ ਐਲਾਨ ਕਰ ਦਿੱਤੀ ਜਾਵੇਗੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

06/23/2025
ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

06/22/2025
ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

06/22/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਸਪੀਕਰ ਦੀ ਚੋਣ ਲਈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੋਟਾਂ ਪੈਣਗੀਆਂ…!

Next Post

ਅਰਵਿੰਦ ਕੇਜਰੀਵਾਲ ਨੂੰ ਝਟਕਾ…ਹਾਈਕੋਰਟ ਨੇ ਜ਼ਮਾਨਤ ਕੀਤੀ ਰੱਦ

Nirmal Pandori

Nirmal Pandori

Related Posts

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ
ਪੰਜਾਬ

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

by Nirmal Pandori
06/23/2025
ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ
ਪੰਜਾਬ

ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

by Nirmal Pandori
06/22/2025
ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ
ਪੰਜਾਬ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

by Nirmal Pandori
06/22/2025
Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!
ਪੰਜਾਬ

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

by Nirmal Pandori
06/22/2025
ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ
ਪੰਜਾਬ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

by Nirmal Pandori
06/21/2025
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!
ਪੰਜਾਬ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

by Nirmal Pandori
06/21/2025
Load More
Next Post
ਕੇਜਰੀਵਾਲ ਨੂੰ ਅਦਾਲਤੀ ਝਟਕਾ : ਦਿੱਲੀ ਹਾਈਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਕੀਤੀ ਖਾਰਜ…!

ਅਰਵਿੰਦ ਕੇਜਰੀਵਾਲ ਨੂੰ ਝਟਕਾ…ਹਾਈਕੋਰਟ ਨੇ ਜ਼ਮਾਨਤ ਕੀਤੀ ਰੱਦ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਤੇਲ ਦੀਆਂ ਕੀਮਤਾਂ ਨੂੰ ਲੱਗ ਸਕਦੀ ਏਂ ਅੱਗ..ਈਰਾਨ ਖਾੜੀ ਦਾ ਰਾਹ ਕਰੇਗਾ ਬੰਦ

ਥਾਣਾ ਠੁੱਲੀਵਾਲ ਦੀ ਪੁਲਿਸ ਨੇ ਚਿੱਟੇ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਅੰਬ ਦਿੱਲੀ ਵਾਲੇ ਚੂਪ ਰਹੇ ਨੇ…ਤੇ ਪੰਜਾਬ ਵਾਲੇ ਗਿਟਕਾਂ ਗਿਣ ਰਹੇ ਹਨ

Sunday Special…ਕਿਸੇ ਦੀ ਇਜਾਜ਼ਤ ਬਿਨਾਂ ਰਿਕਾਰਡਿੰਗ ਕਰਨਾ ਗ਼ੈਰ ਕਾਨੂੰਨੀ ਹੈ…ਤੁਸੀਂ ਫਸ ਸਕਦੇ ਹੋ…!

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend