ਚੰਡੀਗੜ੍ਹ,19 ਜੂਨ, Gee98 news service
-ਕਰੀਬ ਇੱਕ ਸਾਲ ਪਹਿਲਾਂ ਪੰਜਾਬ ਪੁਲਿਸ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਵਾਲੇ ਇੱਕ ਡੀਐਸਪੀ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਲੁਧਿਆਣਾ ਦੇ ਸਰਾਭਾ ਨਗਰ ਨੇੜੇ ਗ੍ਰੀਨ ਐਵੇਨਿਊ ਆਪਣੇ ਘਰ ਅੰਦਰ ਹੀ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਨੇ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐਸਪੀ ਭੁੱਲਰ ਆਪਣੇ ਮਾਤਾ ਪਿਤਾ ਨਾਲ ਰਹਿੰਦੇ ਸਨ ਅਤੇ ਉਹਨਾਂ ਦੀ ਪਤਨੀ ਅਤੇ ਬੱਚੇ ਵਿਦੇਸ਼ ਰਹਿੰਦੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ’ਤੇ ਪੁੱਜੀ। ਡੀ.ਐੱਸ.ਪੀ. ਦੀ ਲਾਸ਼ ਕਮਰੇ ’ਚ ਕੁਰਸੀ ’ਤੇ ਪਈ ਸੀ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ। ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਭੁੱਲਰ ਲਗਭਗ 1 ਸਾਲ ਪਹਿਲਾਂ ਰਿਟਾਇਰ ਹੋਏ ਸਨ, ਜਦ ਉਹ ਰਿਟਾਇਰਡ ਹੋਏ ਤਾਂ ਉਨ੍ਹਾਂ ਦੀ ਅੰਤਿਮ ਪੋਸਟਿੰਗ ਆਈ.ਆਰ.ਬੀ. ਵਿਚ ਸੀ। ਪਤਾ ਲੱਗਾ ਹੈ ਕਿ ਬਰਜਿੰਦਰ ਸਿੰਘ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਹ ਅਕਸਰ ਘਰ ’ਚ ਇਕੱਲੇ ਕਮਰੇ ’ਚ ਬੈਠੇ ਰਹਿੰਦੇ ਸੀ। ਬੀਤੇ ਦਿਨ ਉਨ੍ਹਾਂ ਨੇ ਕਮਰੇ ’ਚ ਕੁਰਸੀ ’ਤੇ ਬੈਠ ਕੇ ਖੁਦ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਲਈ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਮਾਤਾ-ਪਿਤਾ ਕਮਰੇ ’ਚ ਪੁੱਜੇ ਤਾਂ ਅੱਗੇ ਬਰਜਿੰਦਰ ਦੀ ਲਾਸ਼ ਪਈ ਸੀ। ਐੱਸ.ਐੱਚ.ਓ. ਪਰਮਵੀਰ ਸਿੰਘ ਮੁਤਾਬਕ ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ।