Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਗੰਢਿਆਂ ਤੇ ਡੰਡਿਆਂ ਵਾਲੀ ਕਹਾਵਤ ਹੋਈ ਸੱਚ…ਵਪਾਰੀਆਂ ਅਤੇ ਕਿਸਾਨਾਂ ਦੀ ਏਕਤਾ ਨੂੰ ਸੂਲੀ ‘ਤੇ ਟੰਗ ਕੇ ਹੋਇਆ ਸਮਝੌਤਾ ਚਰਚਾ ‘ਚ…!

Nirmal Pandori by Nirmal Pandori
06/10/2024
in ਪੰਜਾਬ
Reading Time: 1 min read
A A
0
ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,10 ਜੂਨ, (ਨਿਰਮਲ ਸਿੰਘ ਪੰਡੋਰੀ)-
-ਸ਼ਹਿਰ ਦੇ ਇੱਕ ਇਮੀਗ੍ਰੇਸ਼ਨ ਏਜੰਟ ਕਰਕੇ ਵਪਾਰੀਆਂ ਤੇ ਕਿਸਾਨਾਂ ਵਿਚਕਾਰ ਪੈਦਾ ਹੋਏ ਤਣਾਅ ਦਾ ਨਾਟਕੀ ਤਰੀਕੇ ਨਾਲ ਖਾਤਮਾ ਹੋ ਗਿਆ। ਇਸ ਸਬੰਧੀ ਇੱਕ ਹੋਏ ਸਮਝੌਤੇ ਤਹਿਤ ਇਮੀਗਰੇਸ਼ਨ ਏਜੰਟ ਦੇ ਪਰਿਵਾਰ ਵੱਲੋਂ ਪੀੜ੍ਹਤ ਪਰਿਵਾਰ ਨੂੰ 17.50 ਲੱਖ ਰੁਪਏ ਵਾਪਸ ਕੀਤੇ ਗਏ ਹਨ। ‌ ਇਮੀਗ੍ਰੇਸ਼ਨ ਏਜੰਟ ਦੇ ਪਰਿਵਾਰ ਵੱਲੋਂ ਲਏ ਇਸ ਫੈਸਲੇ ‘ਤੇ ਸ਼ਹਿਰ ਦੇ ਵਪਾਰੀ ਵਰਗ ਵੱਲੋਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸ਼ਹਿਰ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਚਰਚਾ ਇਸ ਕਰਕੇ ਹੋ ਰਹੀ ਹੈ ਕਿ ਜੇਕਰ ਇਮੀਗਰੇਸ਼ਨ ਏਜੰਟ ਵੱਲੋਂ ਪੀੜ੍ਹਤ ਪਰਿਵਾਰ ਦੇ ਪੈਸੇ ਹੀ ਵਾਪਸ ਕਰਨੇ ਸਨ ਤਾਂ ਸਮੁੱਚੇ ਸ਼ਹਿਰ ਦੀ ਭਾਈਚਾਰਕ ਏਕਤਾ ਦਾਅ ‘ਤੇ ਲਗਾ ਕੇ ਵਪਾਰੀਆਂ ਤੇ ਕਿਸਾਨਾਂ ਦੇ ਭਾਈਚਾਰੇ ਨੂੰ ਸੂਲੀ ‘ਤੇ ਕਿਉਂ ਟੰਗਿਆ ਗਿਆ। ‌ ਇਸ ਮਾਮਲੇ ਨਾਲ ਜੁੜਿਆ ਇੱਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਬਰਨਾਲਾ ਪੁਲਿਸ ਵੱਲੋਂ ਇਮੀਗਰੇਸ਼ਨ ਏਜੰਸੀ ਨਾਲ ਸੰਬੰਧਿਤ ਦੋ ਬੰਦਿਆਂ ‘ਤੇ ਮਨੁੱਖੀ ਤਸਕਰੀ ਐਕਟ , ਧਾਰਾ 420 ਅਤੇ 120 ਬੀ ਸਮੇਤ ਹੋਰ ਵੱਖ-ਵੱਖ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ 13 ਮਈ 2024 ਨੂੰ ਦਰਜ ਕੀਤਾ ਗਿਆ ਪ੍ਰੰਤੂ ਇਸ ਮੁਕੱਦਮੇ ਦੀ ਭਿਣਕ ਪੁਲਿਸ ਨੇ ਬਾਹਰ ਨਹੀਂ ਨਿਕਲਣ ਦਿੱਤੀ। ਅਕਸਰ ਵੇਖਿਆ ਜਾਂਦਾ ਹੈ ਕਿ ਆਮ ਜਿਹੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਦੋਸ਼ੀਆਂ ਦੇ ਘਰੇ ਛਾਪਾਮਾਰੀ ਕਰਦੀ ਹੈ ਜਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਬੰਧਿਤ ਪਰਿਵਾਰਿਕ ਮੈਂਬਰਾਂ ਦੇ ਨੱਕ ‘ਚ ਦਮ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ 25 ਦਿਨ ਚੁੱਪ ਰਹੀ ਅਤੇ ਮੁਕੱਦਮੇ ਦੀ ਭਿਣਕ ਵੀ ਕਿਸੇ ਨੂੰ ਨਹੀਂ ਲੱਗਣ ਦਿੱਤੀ। ‌ ਚਰਚਾ ਇਹ ਵੀ ਹੈ ਕਿ ਇਸੇ ਮੁਕੱਦਮੇ ਦੇ ਦਬਾਅ ਹੇਠ ਹੀ ਇਮੀਗ੍ਰੇਸ਼ਨ ਏਜੰਟ ਨੇ ਪੀੜ੍ਹਤ ਪਰਿਵਾਰ ਨੂੰ ਪੈਸੇ ਵਾਪਸ ਕੀਤੇ। ‌ਜਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਇੱਕ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਇਮੀਗਰੇਸ਼ਨ ਏਜੰਟ ਦੀ ਦੁਕਾਨ ਅੱਗੇ ਧਰਨਾ ਵੀ ਦਿੱਤਾ ਗਿਆ। ਧਰਨੇ ਦੌਰਾਨ ਇੱਕ ਪਾਸੇ ਕਿਸਾਨ ਜਥੇਬੰਦੀ ਸੀ ਅਤੇ ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਦੀ ਅਗਵਾਈ ਹੇਠ ਵਪਾਰੀ ਡਟੇ ਹੋਏ ਸਨ। ਦੋਵੇਂ ਧਿਰਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਇੱਕ ਦੂਜੇ ਦੇ ਖਿਲਾਫ਼ ਰੱਜ ਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਤਨਾਅ ਪੈਦਾ ਹੋਇਆ ਅਤੇ ਕਿਸਾਨ ਜਥੇਬੰਦੀ ਦੇ ਕੁਝ ਮੈਂਬਰਾਂ ਵੱਲੋਂ ਵਪਾਰੀਆਂ ‘ਤੇ ਡਾਂਗਾਂ ਸੋਟੀਆਂ ਵੀ ਚਲਾਈਆਂ ਗਈਆਂ ।ਇਹ ਸਾਰਾ ਕੁਝ ਪੁਲਿਸ ਦੀ ਹਾਜ਼ਰੀ ਵਿੱਚ ਵਾਪਰਿਆ ਸੀ। ਇਸ ਘਟਨਾਕ੍ਰਮ ਦੀ ਚਰਚਾ ਸਮੁੱਚੇ ਪੰਜਾਬ ਵਿੱਚ ਹੋਈ ਅਤੇ ਇਸ ਘਟਨਾ ਨੂੰ ਸਮੁੱਚੇ ਵਪਾਰ ਵਰਗ ਦੀ ਏਕਤਾ ਨਾਲ ਜੋੜਿਆ ਗਿਆ ਪ੍ਰੰਤੂ ਇਹ ਏਕਤਾ ਉਸ ਵੇਲੇ ਤਾਰ-ਤਾਰ ਹੋ ਗਈ ਜਦ ਇਮੀਗਰੇਸ਼ਨ ਏਜੰਟ ਦੇ ਪਰਿਵਾਰ ਨੇ ਅੰਦਰ ਵੜ ਕੇ ਕਿਸਾਨ ਜਥੇਬੰਦੀ ਨਾਲ ਸਮਝੌਤਾ ਕਰ ਲਿਆ। ਇਹ ਵੀ ਪਤਾ ਲੱਗਿਆ ਕਿ ਇਸ ਸਮਝੌਤੇ ਉੱਪਰ ਵਪਾਰ ਮੰਡਲ ਦੇ ਪ੍ਰਧਾਨ ਦੇ ਦਸਤਖ਼ਤ ਵੀ ਹਨ। ਕਿਸੇ ਵੀ ਮਸਲੇ ਦਾ ਰਾਜ਼ੀਨਾਮੇ ਰਾਹੀਂ ਹੱਲ ਨਿਕਲਣਾ ਕੋਈ ਮਾੜੀ ਗੱਲ ਤਾਂ ਨਹੀਂ ਹੈ ਪਰ ਲੋਕ ਇਸ ਸਮਝੌਤੇ ਉੱਪਰ ਕੁਝ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ ਕਿ ਜੇਕਰ ਪੈਸੇ ਹੀ ਦੇਣੇ ਸਨ ਤਾਂ ਗੰਢੇ ਅਤੇ ਡੰਡੇ ਕਿਉਂ ਖਾਧੇ ਗਏ। ‌ ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

06/21/2025
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

06/21/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

06/21/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਘਰ ਦੇ ਭੇਤੀਆਂ ਨੇ ਹੀ ਲੁੱਟ ਲਈ ਲੰਕਾ…ਨੌਕਰਾਣੀ,ਡਰਾਈਵਰ ਨੇ ਸਾਥੀਆਂ ਨਾਲ ਮਿਲ ਕੇ ਮਾਲਕ ਦੇ ਘਰ ਕੀਤੀ ਕਰੋੜਾਂ ਦੀ ਚੋਰੀ

Next Post

ਮਾਲਵਾ ਨਰਸਿੰਗ ਕਾਲਜ ‘ਚ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

Nirmal Pandori

Nirmal Pandori

Related Posts

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ
ਪੰਜਾਬ

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

by Nirmal Pandori
06/21/2025
ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!
ਪੰਜਾਬ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

by Nirmal Pandori
06/21/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

by Nirmal Pandori
06/21/2025
ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ
ਪੰਜਾਬ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

by Nirmal Pandori
06/20/2025
ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ
ਪੰਜਾਬ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

by Nirmal Pandori
06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਪੰਜਾਬ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

by Nirmal Pandori
06/19/2025
Load More
Next Post
ਮਾਲਵਾ ਨਰਸਿੰਗ ਕਾਲਜ ‘ਚ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਮਾਲਵਾ ਨਰਸਿੰਗ ਕਾਲਜ 'ਚ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਾਵਧਾਨ ! ਕਮਲ ਕੌਰ ਭਾਬੀ ਦੇ ਕਤਲ ਦੀ ਹਮਾਇਤ ਕਰਨ ਵਾਲੇ ਵੀ ਪੰਜਾਬ ਪੁਲਿਸ ਦੇ ਰਾਡਾਰ ‘ਤੇ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend