ਚੰਡੀਗੜ੍ਹ,18 ਮਈ, Gee98 news service
-ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਚਿਤਾਵਨੀ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੰਸ ਰਾਜ ਹੰਸ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਮਾਮਲੇ ‘ਚ ਹੁਣ ਹੰਸ ਰਾਜ ਹੰਸ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਫਰੀਦਕੋਟ ਦੇ ਪਿੰਡ ਸੰਗਰਾਹੂਰ ਵਿਖੇ ਭਾਜਪਾ ਵਰਕਰ ਕ੍ਰਿਸ਼ਨ ਲਾਲ ਦੇ ਘਰ ਉਨਾਂ ਦੀ ਮੀਟਿੰਗ ਸੀ। ਮੀਟਿੰਗ ਤੋਂ ਕੁਝ ਸਮਾਂ ਪਹਿਲਾਂ ਪਿੰਡ ਦੇ ਸ਼ਰਾਰਤੀ ਅਨਸਰ ਕ੍ਰਿਸ਼ਨ ਲਾਲ ਦੇ ਘਰ ਆਏ ਅਤੇ ਮੀਟਿੰਗ ਨਾ ਕਰਨ ਦੀ ਚੇਤਾਵਨੀ ਦਿੱਤੀ ਅਤੇ ਜੇਕਰ ਮੀਟਿੰਗ ਕੀਤੀ ਤਾਂ ਘਰ ਨੂੰ ਸਾੜ ਦੇਣ ਦੀ ਚੇਤਾਵਨੀ ਵੀ ਦਿੱਤੀ। ਹੰਸ ਰਾਜ ਨੇ ਕਿਹਾ ਕਿ ਜਦੋਂ ਉਹ ਕ੍ਰਿਸ਼ਨ ਲਾਲ ਦੇ ਘਰ ਗਏ ਤਾਂ ਪੂਰਾ ਪਰਿਵਾਰ ਉਹਨਾਂ ਦੇ ਗਲ ਲੱਗ ਕੇ ਰੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਗੁੱਸਾ ਵੀ ਆਇਆ। ਹੰਸ ਰਾਜ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਤਨੀ ਅਤੇ ਬੇਟੀ ਨਾਲ ਵੀ ਚੋਣ ਪ੍ਰਚਾਰ ਦੌਰਾਨ ਬਦਸਲੂਕੀ ਕੀਤੀ ਜਾ ਰਹੀ ਹੈ।