ਚੰਡੀਗੜ੍ਹ, 4 ਮਈ, Gee98 news service
-ਇੱਕ ਔਰਤ ਨੇ ਵੱਖ-ਵੱਖ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ 8 ਵਿਆਹ ਕੀਤੇ ਅਤੇ 8 ਨੌਜਵਾਨਾਂ ਨਾਲ ਧੋਖਾਧੜੀ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਔਰਤ ਨੂੰ ਜੇਲ੍ਹ ਭੇਜ ਦਿੱਤਾ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਉਕਤ ਔਰਤ ਨੇ ਜੇਲ੍ਹ ‘ਚ ਬੰਦ ਹੁੰਦੇ ਹੋਏ ਵੀ ਨੌਵਾਂ ਵਿਆਹ ਕਰਵਾ ਲਿਆ। ਇਹ ਮਾਮਲਾ ਕਪੂਰਥਲਾ ਨਾਲ ਸੰਬੰਧਿਤ ਹੈ ਜਿੱਥੋਂ ਦੀ ਜੇਲ੍ਹ ‘ਚ ਬੰਦ ਇੱਕ ਔਰਤ ਨੇ ਜੇਲ੍ਹ ਵਿੱਚ ਪਹਿਲਾਂ ਤੋਂ ਹੀ ਬੰਦ ਇੱਕ ਨੌਜਵਾਨ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾਇਆ ਤੇ ਉਸ ਨਾਲ ਵਿਆਹ ਕਰਵਾ ਲਿਆ। ਜਦ ਨੌਜਵਾਨ ਦੀ ਪਤਨੀ ਨੂੰ ਆਪਣੇ ਪਤੀ ਦੇ ਦੂਜੇ ਵਿਆਹ ਦਾ ਪਤਾ ਲੱਗਿਆ ਤਾਂ ਉਸਨੇ ਅੰਮ੍ਰਿਤਸਰ ਦੇ IG ਨੂੰ ਦਰਖਾਸਤ ਦੇ ਕੇ ਇਸ ਮਾਮਲੇ ‘ਚ ਦਖਲ ਦੇਣ ਦੀ ਮੰਗ ਕੀਤੀ। ਨੌਵਾਂ ਵਿਆਹ ਕਰਵਾਉਣ ਵਾਲੀ ਇਸ ਮੁਲਜ਼ਮ ਔਰਤ ਦੇ ਖਿਲਾਫ ਪਹਿਲਾ ਹੀ ਅੱਠ ਵਿਆਹ ਕਰਵਾਉਣ ਦੇ ਮਾਮਲੇ ‘ਚ ਧੋਖਾਧੜੀ ਦੇ ਮੁਕੱਦਮੇ ਦਰਜ ਹਨ ਜਿਸ ਕਰਕੇ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ‘ਚ ਰਹਿੰਦੇ ਹੋਏ ਉਕਤ ਔਰਤ ਨੇ ਇੱਕ ਹੋਰ ਨੌਜਵਾਨ ਨੂੰ ਆਪਣੇ ਜਾਲ ‘ਚ ਫਸਾਇਆ ਤੇ ਉਸ ਨਾਲ ਵੀ ਵਿਆਹ ਕਰਵਾ ਲਿਆ। ਇਸ ਮੁਲਜ਼ਿਮ ਔਰਤ ਦਾ ਨੌਵਾਂ ਸ਼ਿਕਾਰ ਬਣੇ ਨੌਜਵਾਨ ਦੀ ਪਤਨੀ ਨੇ ਆਈਜੀ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਉਸ ਦਾ ਪਤੀ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ ਜਿੱਥੇ ਕੈਦ ਇੱਕ ਹੋਰ ਔਰਤ ਨੇ ਉਸ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾ ਕੇ ਉਸ ਨਾਲ ਵਿਆਹ ਕਰਵਾ ਲਿਆ, ਜਦ ਕਿ ਉਹ ਔਰਤ ਪਹਿਲਾਂ ਹੀ ਅੱਠ ਵਿਆਹ ਕਰਵਾ ਚੁੱਕੀ ਹੈ ਇਸੇ ਲਈ ਉਹ ਜੇਲ੍ਹ ਵਿੱਚ ਬੰਦ ਹੈ। ਹੁਣ ਮੁਲਜ਼ਮ ਔਰਤ ਉਸਦੇ ਪਤੀ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਧਮਕੀਆਂ ਦੇ ਰਹੀ ਹੈ। ਵਿਆਹ ਕਰਵਾਉਣ ਦਾ ਗੋਰਖ ਧੰਦਾ ਕਰਨ ਵਾਲੀ ਇਸ ਔਰਤ ਦੇ ਖ਼ਿਲਾਫ਼ ਉਸਦੇ ਨੌਵੇਂ ਸ਼ਿਕਾਰ ਦੀ ਪਤਨੀ ਨੇ ਆਈਜੀ ਨੂੰ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।