Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਟਵਾਰੀ ਤਾਂ “ਬਾਪੂ” ਸੀ ਪਰ ਰਿਸ਼ਵਤ ਦੇ ਪੈਸੇ “ਬੇਟਾ” ਲੈਂਦਾ ਸੀ, ਵਿਜੀਲੈਂਸ ਨੇ ਦੋਵੇਂ ਫੜ ਲਏ

Nirmal Pandori by Nirmal Pandori
12/23/2023
in ਪੰਜਾਬ
Reading Time: 1 min read
A A
0
ਪਟਵਾਰੀ ਤਾਂ “ਬਾਪੂ” ਸੀ ਪਰ ਰਿਸ਼ਵਤ ਦੇ ਪੈਸੇ “ਬੇਟਾ” ਲੈਂਦਾ ਸੀ, ਵਿਜੀਲੈਂਸ ਨੇ ਦੋਵੇਂ ਫੜ ਲਏ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,23 ਦਸੰਬਰ- ਪੰਜਾਬ ਦੇ ਮਾਲ ਵਿਭਾਗ ਦੇ ਇੱਕ ਪਟਵਾਰੀ ਨੇ ਆਪਣੇ ਪੁੱਤਰ ਨੂੰ ਵੀ ਰਿਸ਼ਵਤ ਦੇ ਗੋਰਖ ਧੰਦੇ ਵਿੱਚ ਆਪਣਾ ਸਾਥੀ ਬਣਾ ਲਿਆ ਅਤੇ ਆਖਰ ਦੋਵੇਂ ਫੜੇ ਗਏ, ਹੁਣ ਦੋਵੇਂ ਪਿਓ ਪੁੱਤਰ ਜੇਲ੍ਹ ‘ਚ ਬੰਦ ਹਨ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤਹਿਸੀਲ ਪੱਟੀ ਦੇ ਮਾਲ ਹਲਕਾ ਕੀੜੀਆਂ ਦੇ ਸੇਵਾਮੁਕਤ ਪਟਵਾਰੀ ਰਮੇਸ਼ ਚੰਦਰ ਅਤੇ ਉਸ ਦੇ ਪੁੱਤਰ ਵਿਸ਼ਾਲ ਸ਼ਰਮਾ ਨੂੰ ਦੋ ਕਿਸ਼ਤਾਂ ਵਿੱਚ 11,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਇਹ ਮੁਕੱਦਮਾ ਪਿੰਡ ਕੀੜੀਆਂ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸਕੱਤਰ ਸਿੰਘ ਵੱਲੋਂ ਬਿਓਰੋ ਦੇ ਟੋਲ ਫਰੀ ਨੰਬਰ ਉੱਪਰ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਮੁਲਜ਼ਮ ਪਟਵਾਰੀ ਅਤੇ ਉਸ ਦੇ ਲੜਕੇ ਵਿਸ਼ਾਲ ਨੇ ਸ਼ਿਕਾਇਤਕਰਤਾ ਤੋਂ ਵਾਹੀਯੋਗ ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਵਿੱਚ ਦਰੁਸਤੀ ਕਰਨ ਬਦਲੇ ਦੋ ਕਿਸ਼ਤਾਂ ਵਿੱਚ 11,000 ਰੁਪਏ ਦੀ ਰਿਸ਼ਵਤ ਲਈ ਹੈ।‌ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਨੇ ਉਸ ਦੇ ਪਿਤਾ ਦੀ ਕਰੀਬ 10 ਏਕੜ (81 ਕਨਾਲ) ਜ਼ਮੀਨ ਦੇ ਮਾਲਕੀ ਰਿਕਾਰਡ ਵਿੱਚ ਛੇੜਛਾੜ ਕਰਕੇ ਉਸਦੇ ਚਾਚੇ ਦੇ ਪੁੱਤਰਾਂ ਨੂੰ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਦੇ ਸਹਿ-ਮਾਲਕ ਬਣਾ ਦਿੱਤਾ ਸੀ। ਜਦੋਂ ਉਸ ਨੇ ਇਸ ਸਬੰਧੀ ਪਟਵਾਰੀ ਨੂੰ ਸ਼ਿਕਾਇਤ ਕੀਤੀ ਤਾਂ ਮੁਲਜ਼ਮ ਪਟਵਾਰੀ ਨੇ ਮਾਲ ਰਿਕਾਰਡ ਠੀਕ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਦੋਸ਼ੀ ਪਟਵਾਰੀ ਨੇ ਮੌਕੇ ‘ਤੇ ਹੀ 1000 ਰੁਪਏ ਲੈ ਲਏ ਅਤੇ 10,000 ਰੁਪਏ ਹੋਰ ਰਿਸ਼ਵਤ ਵਜੋਂ ਦੇਣ ਲਈ ਕਿਹਾ। ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਦੋਸ਼ੀ ਪਟਵਾਰੀ ਨੇ 29.09.2017 ਨੂੰ ਕਸਬਾ ਹਰੀਕੇ ਵਿਖੇ ਹਰਦੇਵ ਸਿੰਘ ਸੁਨਿਆਰੇ ਦੀ ਦੁਕਾਨ ‘ਤੇ ਆਪਣੇ ਲੜਕੇ ਵਿਸ਼ਾਲ ਸ਼ਰਮਾ ਰਾਹੀਂ 10,000 ਰੁਪਏ ਲਏ ਸਨ। ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਉਨਾਂ ਦੱਸਿਆ ਕਿ ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

06/19/2025
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

06/19/2025
Load More
Tags: #barnalanews#punjabnews#punjabpolice #barnalapolice
Previous Post

ਕੇਂਦਰ ਨੇ ਪੰਜਾਬ ਨੂੰ ਦਿੱਤਾ 2300 ਕਰੋੜ ਰੁਪਏ ਦਾ ਵੱਡਾ ਝਟਕਾ…ਪੜ੍ਹੋ ਖ਼ਬਰ

Next Post

ਕੁੜੀਓ…ਸਮਝੋ ਭਾਈ..! ਮਾਪਿਆਂ ਤੋਂ ਵੱਡਾ ਤੇ ਸੱਚਾ ਹਮਦਰਦ ਅਤੇ ਦੋਸਤ ਕੋਈ ਨਹੀਂ ਹੁੰਦਾ…11ਵੀਂ ‘ਚ ਪੜ੍ਹਦੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਤੇ ਫੇਰ

Nirmal Pandori

Nirmal Pandori

Related Posts

ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ
ਪੰਜਾਬ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

by Nirmal Pandori
06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਪੰਜਾਬ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

by Nirmal Pandori
06/19/2025
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
ਪੰਜਾਬ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

by Nirmal Pandori
06/19/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

by Nirmal Pandori
06/19/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

by Nirmal Pandori
06/18/2025
ਅਹਿਮ ਖ਼ਬਰ….ਪੰਜਾਬ ਸਰਕਾਰ ਨੇ HDFC ਬੈਂਕ ਦੇ ਖ਼ਿਲਾਫ਼ ਕੀਤੀ ਵੱਡੀ ਕਾਰਵਾਈ
ਪੰਜਾਬ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

by Nirmal Pandori
06/18/2025
Load More
Next Post

ਕੁੜੀਓ…ਸਮਝੋ ਭਾਈ..! ਮਾਪਿਆਂ ਤੋਂ ਵੱਡਾ ਤੇ ਸੱਚਾ ਹਮਦਰਦ ਅਤੇ ਦੋਸਤ ਕੋਈ ਨਹੀਂ ਹੁੰਦਾ…11ਵੀਂ 'ਚ ਪੜ੍ਹਦੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ ਤੇ ਫੇਰ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਨਸ਼ਾ ਤਸਕਰਾਂ ਨਾਲ ਦੁਸ਼ਮਣੀ ਦੇ ਮਾਹੌਲ ‘ਚ ਧੱਕ ਰਹੀ ਹੈ ਸਰਕਾਰ ਸਰਪੰਚਾਂ ਨੂੰ…!

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend