ਬਰਨਾਲਾ, 07 ਮਈ (ਨਿਰਮਲ ਸਿੰਘ ਪੰਡੋਰੀ) :
ਇਲਾਕੇ ਦੀ ਨਾਮਵਰ ਅਤੇ ਚਰਚਿਤ ਵਿੱਦਿਅਕ ਸੰਸਥਾ ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ 21ਵੀਂ ਸਦੀ ਦੇ ਵਿਦਿਆਰਥੀਆਂ ਵਿੱਚ ਪਰਿਵਾਰਕ ਕਦਰਾਂ-ਕੀਮਤਾਂ ਪੈਦਾ ਕਰਨ ਦੇ ਉਦੇਸ ਨਾਲ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ‘ਮਦਰਸ ਡੇ‘ ਉਤਸਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਉਦਘਾਟਨ ਮੈਨੇਜਮੈਂਟ ਮੈਂਬਰ ਸ਼੍ਰੀ ਇਸ਼ਾਨ ਗੋਇਲ ਅਤੇ ਮਿਸਿਜ਼ ਦੀਪਿਕਾ ਗੋਇਲ ਨੇ ਕੀਤਾ। ਸਮਾਗਮ ਦੀ ਸੁਰੂਆਤ ਇੱਕ ਵਿਸ਼ੇਸ਼ ਅਸੈਂਬਲੀ ਨਾਲ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਭਾਸ਼ਣਾਂ, ਕਵਿਤਾਵਾਂ ਅਤੇ ਗੀਤਾਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਸ਼ੁਕਰਗੁਜਾਰੀ, ਪਿਆਰ ਅਤੇ ਸਤਿਕਾਰ ਦਾ ਪ੍ਰਦਰਸ਼ਨ ਕੀਤਾ। ਮੰਚ ‘ਤੇ ‘ਕੌੜਾ ਸੱਚ‘ ਦੇ ਸਿਰਲੇਖ ਨਾਲ ਇੱਕ ਨਾਟਕ ਪੇਸ ਕੀਤਾ ਗਿਆ ਜਿਸ ਦੁਆਰਾ ਸਪੱਸ਼ਟ ਰੂਪ ਵਿੱਚ ਇਹ ਦਿਖਾਇਆ ਗਿਆ ਕਿ ਆਧੁਨਿਕ ਯੁੱਗ ਦੇ ਬੱਚੇ ਕਿਵੇਂ ਪੁੱਤਰਾਂ ਅਤੇ ਧੀਆਂ ਵਜੋਂ ਆਪਣੇ ਫਰਜ਼ਾਂ ਨੂੰ ਅਣਗੌਲਿਆ ਕਰ ਰਹੇ ਹਨ। ਇਸ ਨਾਟਕ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ ਕਿ ਕਿਵੇਂ ਮਾਂ ਬਾਪ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਅਤੇ ਕਿਵੇਂ ਉਹ ਬੱਚੇ ਵੱਡੇ ਹੋ ਕੇ ਆਪਣੇ ਉਹਨਾਂ ਮਾਪਿਆਂ ਨੂੰ ਹੀ ਬੋਝ ਸਮਝਣ ਲੱਗ ਜਾਂਦੇ ਹਨ। ਪਿ੍ਰੰਸੀਪਲ ਮਿਸਿਜ਼ ਨਵਜੋਤ ਕੌਰ ਟੱਕਰ ਨੇ ਬੱਚਿਆਂ ਨੂੰ ਨੇਕ ਕੰਮ ਕਰਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਮਾਤਾ-ਪਿਤਾ ਖੁਸ਼ ਅਤੇ ਸੰਤੁਸ਼ਟ ਹੁੰਦੇ ਹਨ। ਸਕੂਲ ਦੁਆਰਾ ਅਲੱਗ-ਅਲੱਗ ਗਤੀਵਿਧੀਆਂ ਜਿਵੇਂ ਕਿ ਗ੍ਰੀਟਿੰਗ ਕਾਰਡ, ਤਾਜ, ਬੈਜ, ਜਿਊਲਰੀ ਬਾਕਸ, ਫੋਟੋ ਫਰੇਮ ਬਣਾਉਣਾ ਆਦਿ ਕਰਵਾਈਆਂ ਗਈਆਂ ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਐਕਜੀਕਿਉਂਟਿਵ ਡਾਇਰੈਕਟਰ ਸ਼੍ਰੀ ਰਾਕੇਸ਼ ਬਾਂਸਲ ਨੇ ਪਿ੍ਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
