ਸਭਾ ਵੱਲੋਂ “ਸੰਦਲੀ ਸਿਰਜਣਾ” ਅਤੇ ਪਰਸ਼ੋਤਮ ਪੱਤੋ ਦੀ ਪੁਸਤਕ “ਦੱਸ ਕੀ ਆਖਾਂ” ਦਾ ਲੋਕ ਅਰਪਣ
ਬਰਨਾਲਾ,31 ਮਾਰਚ (ਨਿਰਮਲ ਸਿੰਘ ਪੰਡੋਰੀ)-
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ) ਬਰਨਾਲ਼ਾਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗ਼ਦਰ ਲਹਿਰ ਦੀ ਮਹਾਨ ਕ੍ਰਾਂਤੀਕਾਰੀ ਆਗੂ ਗ਼ਦਰੀ ਗੁਲਾਬ ਕੌਰ ਦੀ 100 ਵੀਂ ਬਰਸੀ ਨੂੰ ਸਮਰਪਿਤ ਸਿਰਜਣਾ ਮੇਲਾ 2 ਐੱਸ ਡੀ ਕਾਲਜ ਬਰਨਾਲਾ ਵਿਖੇ ਸਭਾ ਦੇ ਪ੍ਰਧਾਨ ਨੇ ਅੰਜਨਾ ਮੈਨਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ.ਗੁਰਵੀਨ ਕੌਰ (ਸੁਪਤਨੀ ਮੌਜੂਦਾ ਐਮ.ਪੀ. ਮਾਣਯੋਗ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਨ੍ਹਾਂ ਦੇ ਮਾਤਾ ਸ਼੍ਰੀ ਮਤੀ ਸਰਬਜੀਤ ਕੌਰ ਜੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਜਗਦੀਸ਼ ਕੌਰ ਲੇਖਕਾ ਅਤੇ ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ ਜੀ ਨੇ ਕੀਤੀ । ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਵਿਚ ਸਫ਼ਲ ਔਰਤਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਇੰਸਪੈਕਟਰ ਹਰਸ਼ਜੋਤ ਕੌਰ ( ਅਦਾਕਾਰਾ ਤੇ ਲੇਖਕਾ) , ਉਮੇਸ਼ਵਰੀ ਸ਼ਰਮਾ (ਖੇਡ ਅਫ਼ਸਰ ਬਰਨਾਲ਼ਾ), ਸੁਮਨ ਕਾਤਰੋਂ (ਲੇਖਿਕਾ ਅਤੇ ਸਮਾਜ ਸੇਵੀ), ਡਾ.ਜਸਵੰਤ ਕੌਰ(ਜ਼ਿਲ੍ਹਾ ਪ੍ਰਧਾਨ ਵੂਮੈਨ ਸੈੱਲ ਬਰਨਾਲਾ), ਸਰੋਜ ਰਾਣੀ ਐੱਮ ਸੀ ਜੀ ਸ਼ਾਮਲ ਸਨ।ਸਭਾ ਦੇ ਪ੍ਰਧਾਨ ਅੰਜਨਾ ਮੈਨਨ ਦੇ ਸਵਾਗਤੀ ਸ਼ਬਦਾਂ ਨਾਲ ਸਮਾਗਮ ਦੀ ਸ਼ੁਰੂਆਤ ਹੋਈ । ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਸੰਵਾਦ ਦਾ ਆਗਾਜ਼ ਇਕਬਾਲ ਕੌਰ ਉਦਾਸੀ ਨੇ ਗ਼ਦਰੀ ਗੁਲਾਬ ਕੌਰ ਦੀ100ਵੀਂ ਬਰਸੀ ਨੂੰ ਸਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਈ। ਜੁਝਾਰੂ ਔਰਤਾਂ ਦੇ ਸੰਦਰਭ ਵਿਚ ਮੁੱਖ ਬੁਲਾਰੇ ਅਮਨ ਦਿਓਲ (ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਸਕੱਤਰ) ਅਤੇ ਚਰਨਜੀਤ ਕੌਰ (ਮੀਤ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ, ਪੰਜਾਬ)ਨੇ ਅਜੋਕੇ ਸਮਾਜ ਵਿਚ ਔਰਤ ਨੂੰ ਦਰਪੇਸ਼ ਚੁਣੋਤੀਆਂ, ਸੰਘਰਸ਼ ਅਤੇ ਲਿੰਗ ਅਸਮਾਨਤਾ ਉੱਤੇ ਸੰਵਾਦ ਰਚਾਇਆ। ਇਨ੍ਹਾਂ ਦੋਵਾਂ ਨੂੰ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ । ਇਸ ਤੋਂ ਬਾਅਦ ਅੰਜਨਾ ਮੈਨਨ ਅਤੇ ਮਨਦੀਪ ਕੌਰ ਭਦੌੜ ਵੱਲੋਂ ਸੰਪਾਦਿਤ ਸਭਾ ਦੀ ਪਹਿਲੀ ਸਾਂਝੀ ਪੁਸਤਕ ” ਸੰਦਲੀ ਸਿਰਜਣਾ ” ਦਾ ਲੋਕ ਅਰਪਣ ਕੀਤਾ ਗਿਆ,ਜੋ ਕਿ ਸਾਦਿਕ ਪਬਲੀਕੇਸ਼ਨਜ਼ ਕੁਲਦੀਪ ਦੀਪ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਸਹਿਯੋਗੀ ਟੀਮ ਵਿਚ ਡਾ. ਸਰਬਜੀਤ ਕੌਰ ਬਰਾੜ, ਪਰਮਿੰਦਰ ਕੌਰ, ਮਨਪ੍ਰੀਤ ਕੌਰ ਜੱਸਲ ਸਨ। ਇਸ ਪੁਸਤਕ ਵਿਚ ਸਿਰਜਣਾ ਮੇਲਾ 1 ਅਤੇ 2 ਦੀਆਂ ਸਾਰੀਆਂ ਕਵਿੱਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਸਮੇਂ ਸਾਹਿਤਕਾਰ ਪ੍ਰਸ਼ੋਤਮ ਪੱਤੋ ਦੀ ਕਾਵਿ ਪੁਸਤਕ
“ਦੱਸ ਕੀ ਆਖਾਂ ” ਦਾ ਲੋਕ ਅਰਪਣ ਉਪਰੰਤ ਸਨਮਾਨ ਕੀਤਾ ਗਿਆ।ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਪੰਜਾਬ ਭਰ ਤੋਂ 31 ਕਵਿੱਤਰੀਆਂ ਵਿਚੋਂ ਨੀਰੂ ਜੱਸਲ, ਨਵਜੋਤ ਕੌਰ ਬਾਜਵਾ,ਦਵਿੰਦਰ ਕੌਰ ਮੋਗਾ , ਇੰਦਰਜੀਤ ਲੋਟੇ, ਅਮਰਜੋਤੀ ਮਾਂਗਟ, ਬਲਜੀਤ ਸ਼ਰਮਾ , ਪਰਵੀਨ ਕੌਰ , ਸੁਖਵਿੰਦਰ ਕੌਰ ਮਣਕੂ, ਪਰਵੀਨ ਕੁਮਾਰੀ , ਨੇਹਾ ਧਿੰਗੜਾ, ਅਮਨਦੀਪ ਡੱਗਰੂ,ਰਾਜਿੰਦਰ ਰਾਣੀ,ਰਵਿੰਦਰ ਕੌਰ ਧਾਲੀਵਾਲ, ਜਸਪ੍ਰੀਤ ਜੱਸਲ , ਮਨਪ੍ਰੀਤ ਜੱਸਲ, ਦ੍ਰਿਸ਼ਟੀ ਬਾਵਾ , ਹੁਸਨਪ੍ਰੀਤ ਕੌਰ , ਅਭਿਰੀਤ ਕੌਰ ਗਿੱਲ ,ਜਸਪ੍ਰੀਤ ਕੌਰ ਬੁੱਟਰ, ਜਸਵੀਰ ਬਾਵਾ , ਗੁਰਨੀਤ ਕੌਰ ਗਿੱਲ, ਸੁਖਮਨ ਸ਼ਰਮਾ , ਕਰਮਜੀਤ ਕੌਰ ਰਿੰਪੀ, ਨੇ ਹਾਜ਼ਰੀ ਭਰੀ। ਇਸ ਉਪਰੰਤ ਸਾਰੀਆਂ ਹਾਜ਼ਰ ਕਵਿਤਰੀਆਂ ਦਾ ਸਨਮਾਨ ਚਿੰਨ੍ਹ ਅਤੇ ਇੱਕ ਇੱਕ ਪੁਸਤਕ ਸਭਾ ਵੱਲੋਂ ਭੇਂਟ ਕੀਤੀ ਗਈ। ਇਸ ਸਮੇਂ ਅਸ਼ੋਕ ਭਾਰਤੀ ਅਤੇ ਤੇਜਿੰਦਰ ਚੰਡਿਹੋਕ ਜੀ ਦਾ ਸਹਿਯੋਗੀ ਪੱਤਰਕਾਰ ਵਜੋਂ ਵਿਸ਼ੇਸ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸ਼ਸ਼ੀ ਬਾਲਾ,ਉਰਵਸ਼ੀ ਗੁਪਤਾ, ਸੁਖਪਾਲ ਕੌਰ ਬਾਠ ਅਤੇ ਜਸਪ੍ਰੀਤ ਬੱਬੂ, ਨਰਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਸਭਾ ਦੇ ਪ੍ਰਬੰਧਕੀ ਬੋਰਡ ਦੀ ਟੀਮ ਰਜਿੰਦਰ ਕੌਰ,ਰਿੰਪੀ ਰਾਣੀ , ਰਾਜਿੰਦਰਾ ਕੁਮਾਰੀ ਹਾਜ਼ਰ ਸਨ। ਇਸ ਮੌਕੇ ਪਿਛਲੇ ਸਾਲ ਦੇ ਸਿਰਜਣਾ ਮੇਲਾ 1 ਦੀਆਂ ਆਈਆਂ ਕਵਿੱਤਰੀਆਂ ਮਨਿੰਦਰ ਕੌਰ ਬੇਦੀ, ਗੁਰਬਿੰਦਰ ਕੌਰ ਗਿੱਲ, ਆਕ੍ਰਿਤੀ ਕੌਂਸ਼ਲ,ਅਮਨਦੀਪ ਕੌਰ ਜੋਗਾ, ਪਰਮਿੰਦਰ ਪੈਮ, ਕੁਲਵੀਰ ਕੌਰ ਜੋਤੀ, ਵੀਰਪਾਲ ਮੋਹਲ, ਅਮਰਪ੍ਰੀਤ ਕੌਰ ਦਿਹੜ, ਕਿਮਰਨ ਕੌਰ ਗਿੱਲ, ਸਿਮਰਪ੍ਰੀਤ ਕੌਰ, ਮਨਜੋਤ ਕੌਰ ਸੰਧੂ,ਰਾਜਿੰਦਰਾ ਕੁਮਾਰੀ, ਨੇ ਵੀ ਬਾਅਦ ਵਿੱਚ ਆਪਣਾ ਕਲਾਮ ਪੇਸ਼ ਕੀਤਾ। ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੂੰ ਜੁਝਾਰੂ ਔਰਤਾਂ ਉੱਪਰ ਕਲਾਮ ਪੇਸ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜਗਦੀਸ਼ ਕੌਰ ਨੇ ਆਪਣੇ ਨਵੀਆਂ ਪਿਰਤਾਂ ਪਾਉਂਦੇ ਸਿਰਜਣਾ ਮੇਲੇ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਕਿ ਇਹ ਪਹਿਲੀ ਸੰਸਥਾ ਹੈ ਜੋ ਮਹਿਲਾਵਾਂ ਵੱਲੋਂ ਚਲਾਈ ਜਾ ਰਹੀ ਹੈ ਅਤੇ ਬਹੁਤ ਹੀ ਵਧੀਆ ਯਾਦਗਾਰ ਸਮਾਗਮ ਕਰਵਾ ਰਹੀ ਹੈ ਤਾਂ ਕਿ ਨਵੀਆਂ ਕਲਮਾਂ ਨੂੰ ਮੌਕਾ ਅਤੇ ਹੌਸਲਾ ਅਫ਼ਜ਼ਾਈ ਮਿਲੇ । ਸਮਾਗਮ ਦੇ ਅਖੀਰ ਵਿੱਚ ਮਨਦੀਪ ਕੌਰ ਭਦੌੜ ਵੱਲੋਂ ਆਈਆਂ ਅਦਬੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਅਤੇ ਆਰਟ ਕਰਾਫਟ ਪ੍ਰਦਰਸ਼ਨੀ ਲਗਾਈ ਗਈ। ਸਾਹਿਤ ਦੇ ਮੱਕੇ ਦੀ ਧਰਤੀ ਤੇ ਪੰਜਾਬੀ ਕਵੀਤਰੀਆਂ ਦਾ ਇਹ ਯਾਦਗਾਰੀ ਸਮਾਗਮ ਅਭੁੱਲ ਯਾਦਾਂ ਛੱਡ ਗਿਆ।