Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਿੱਕੇ ਦਾ ਦੂਜਾ ਪਾਸਾ : 500 ਗਜ਼ ਤੱਕ ਦੇ ਪਲਾਟਾਂ ‘ਤੇ ਐਨਓਸੀ ਦੀ ਸ਼ਰਤ ਖਤਮ ਹੋਣ ਸਬੰਧੀ ਲੋਕ ਘੁੰਮਣਘੇਰੀ ‘ਚ ਫਸੇ….!

Nirmal Pandori by Nirmal Pandori
09/18/2024
in ਪੰਜਾਬ
Reading Time: 1 min read
A A
0
500 ਵਰਗ ਗਜ ਪਲਾਟ ਲਈ NOC ਦੀ ਸ਼ਰਤ ਖਤਮ ਹੋ ਜਾਵੇਗੀ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,18 ਸਤੰਬਰ, Gee98 news service
-ਪੰਜਾਬ ਸਰਕਾਰ ਵੱਲੋਂ ਅਣ ਅਧਿਕਾਰਤ ਕਲੋਨੀਆਂ ਵਿੱਚ 500 ਗਜ਼ ਤੱਕ ਦੇ ਪਲਾਟ ਲਈ ਐਨਓਸੀ ਦੀ ਖਤਮ ਕੀਤੀ ਸ਼ਰਤ ਸਬੰਧੀ ਸਕੀਮ ਹਾਥੀ ਦੇ ਦੰਦਾਂ ਦੀ ਕਹਾਵਤ ਵਰਗੀ ਬਣਦੀ ਜਾ ਰਹੀ ਹੈ। ‌ ਸਰਕਾਰ ਨੇ 500 ਗਜ਼ ਤੱਕ ਦੇ ਪਲਾਟ ਦੀ ਰਜਿਸਟਰੀ ਲਈ ਐਨਓਸੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਕਲੋਨਾਈਜਰ, ਪ੍ਰੋਪਰਟੀ ਡੀਲਰ ਅਤੇ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਵਿੱਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਇਸ ਸਬੰਧੀ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਅਨੁਸਾਰ 31 ਜੁਲਾਈ ਤੋਂ ਪਹਿਲਾਂ ਖਰੀਦੀ ਪ੍ਰੋਪਰਟੀ ਸਬੰਧੀ ਐਨਓਸੀ ਦੀ ਜ਼ਰੂਰਤ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ 31 ਜੁਲਾਈ ਤੱਕ ਰਜਿਸਟਰਡ ਇਕਰਾਰਨਾਮਾ, ਪਾਵਰ ਆਫ ਅਟਾਰਨੀ ਜਾਂ ਬੈਂਕ ਰਾਹੀਂ ਰਾਸ਼ੀ ਦੇ ਭੁਗਤਾਨ ਕਰਨ ਦੀ ਸ਼ਰਤ ਜਾਂ ਕੋਈ ਹੋਰ ਦਸਤਾਵੇਜ਼ ਹੋਣ ਦੀ ਸੂਰਤ ਵਿੱਚ NOC ਦੀ ਜ਼ਰੂਰਤ ਨਹੀਂ ਹੈ। ‌ ਸਰਕਾਰ ਦੀ ਇਸੇ ਸ਼ਰਤ ਨੇ ਹੀ ਲੋਕਾਂ ਨੂੰ ਭੰਬਲਭੂਸੇ ਵਾਲੀ ਘੁੰਮਣਘੇਰੀ ਵਿੱਚ ਪਾਇਆ ਹੋਇਆ ਕਿਉਂਕਿ ਇਕਰਾਰਨਾਮਾ ਮਾਰਕੀਟ ਰੇਟ ਮੁਤਾਬਕ ਕੀਤਾ ਜਾਂਦਾ ਹੈ ਪਰ ਰਜਿਸਟਰੀ ਕਲੈਕਟਰ ਰੇਟ ਮੁਤਾਬਕ ਕਰਵਾਈ ਜਾਂਦੀ ਹੈ ਭਾਵ ਕਿ ਕਿਸੇ ਵੀ ਪ੍ਰੋਪਰਟੀ ਦੀ ਖਰੀਦ ਵੇਚ ਵਿੱਚ ਮਾਰਕੀਟ ਰੇਟ ਅਤੇ ਕਲੈਕਟਰ ਰੇਟ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ। ਹੁਣ ਜੇਕਰ 31 ਜੁਲਾਈ ਤੱਕ ਪਲਾਟ ਖਰੀਦਣ ਵਾਲਾ ਕੋਈ ਖਰੀਦਦਾਰ ਕੀਤੇ ਹੋਏ ਇਕਰਾਰਨਾਮੇ ਮੁਤਾਬਕ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਉੱਪਰ ਆਮਦਨ ਕਰ ਵਿਭਾਗ ਦੀ ਟੇਢੀ ਨਜ਼ਰ ਪਵੇਗੀ ਕਿਉਂਕਿ ਇਕਰਾਰਨਾਮਾ ਮਾਰਕੀਟ ਰੇਟ ਅਨੁਸਾਰ ਹੋਵੇਗਾ ਇਸ ਲਈ ਕਲੈਕਟਰ ਰੇਟ ਤੋਂ ਵਾਧੂ ਆਮਦਨ ਨੂੰ ਕਿਸੇ ਵੀ ਤਰੀਕੇ ਨਾਲ ਲੁਕਾਇਆ ਨਹੀਂ ਜਾ ਸਕੇਗਾ। ‌ ਇਸ ਤੋਂ ਇਲਾਵਾ ਨਵੇਂ ਲਾਗੂ ਕੀਤੇ ਐਕਟ ਅਨੁਸਾਰ ਜੇਕਰ ਕੋਈ 500 ਗਜ਼ ਤੱਕ ਪਲਾਟ ਦੀ ਰਜਿਸਟਰੀ ਕਰਵਾ ਵੀ ਲਵੇਗਾ ਤਾਂ ਮਕਾਨ ਬਣਾਉਣ ਲਈ ਨਕਸ਼ਾ ਪਾਸ ਕਰਨ ਤੇ ਹੋਰ ਸੁਵਿਧਾਵਾਂ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਿਕਰ ਖੁੱਲ ਕੇ ਨਹੀਂ ਕੀਤਾ ਗਿਆ ਹੈ। ‌ ਕੁਝ ਲੋਕਾਂ ਦੇ ਇਹ ਵੀ ਸਵਾਲ ਹਨ ਕਿ ਜੇਕਰ ਕਿਸੇ ਅਣ ਅਧਿਕਾਰਤ ਕਲੋਨੀ ਵਿੱਚ ਕੋਈ ਖਰੀਦਦਾਰ 500 ਗਜ ਤੱਕ ਦੇ ਪਲਾਟ ਨੂੰ ਸਰਕਾਰ ਦੀ ਉਕਤ ਸਕੀਮ ਤਹਿਤ ਰਜਿਸਟਰ ਕਰਵਾ ਵੀ ਲਵੇਗਾ ਤਾਂ ਕੀ ਉਸ ਨੂੰ ਬਿਜਲੀ ਕਨੈਕਸ਼ਨ, ਪਾਣੀ, ਸੀਵਰੇਜ ਦੀ ਸਹੂਲਤ ਮਿਲੇਗੀ ਜਾਂ ਨਹੀਂ ਕਿਉਂਕਿ ਉਸਦੇ ਇੱਕ ਪਲਾਟ ਰਜਿਸਟਰਡ ਹੋਣ ਨਾਲ ਸਾਰੀ ਅਣ ਅਧਿਕਾਰਤ ਕਲੋਨੀ ਤਾਂ ਰਜਿਸਟਰਡ ਨਹੀਂ ਹੋ ਜਾਵੇਗੀ। ‌ਜਿਕਰਯੋਗ ਹੈ ਕਿ ਸਰਕਾਰ ਨੇ ਮੌਨਸੂਨ ਸੈਸ਼ਨ ਵਿੱਚ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਐਕਟ 2024 ਸਰਬ ਸੰਮਤੀ ਨਾਲ ਪਾਸ ਕੀਤਾ ਸੀ ਪ੍ਰੰਤੂ ਇਸ ਐਕਟ ਦੀਆਂ ਸ਼ਰਤਾਂ ਸਬੰਧੀ ਲੋਕ ਨਗਰ ਕੌਂਸਲਾਂ ਅਤੇ ਸਬੰਧਤ ਅਥਾਰਟੀਆਂ ਦੇ ਚੱਕਰ ਕੱਟ ਰਹੇ ਹਨ। ਸਭ ਤੋਂ ਵੱਡੀ ਸਮੱਸਿਆ ਲੋਕਾਂ ਨੂੰ ਇਹੋ ਆ ਰਹੀ ਹੈ ਕਿ ਜੇਕਰ 31 ਜੁਲਾਈ 2024 ਤੋਂ ਪਹਿਲਾਂ ਖਰੀਦੇ ਕਿਸੇ ਪਲਾਟ ਸਬੰਧੀ ਕੀਤੇ ਇਕਰਾਰਨਾਮੇ ਅਨੁਸਾਰ ਕੋਈ ਖਰੀਦਦਾਰ ਆਪਣੇ ਪਲਾਟ ਨੂੰ ਸਰਕਾਰ ਦੀ ਉਕਤ ਸਕੀਮ ਤਹਿਤ ਰਜਿਸਟਰ ਕਰਵਾਏਗਾ ਤਾਂ ਉਹ ਪਲਾਟ ਦੀ ਖਰੀਦਦਾਰੀ ਨੂੰ ਮਾਰਕੀਟ ਰੇਟ ਤੋਂ ਕਿਵੇਂ ਲੁਕਾ ਕੇ ਰੱਖੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

06/21/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

06/21/2025
ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

06/20/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਚੈੱਕ ਬਾਉਂਸ ਹੋਣ ਦੇ ਕੇਸ ਵਿੱਚ ਮੁਲਜ਼ਮ ਨੂੰ 2 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਜ਼ੁਰਮਾਨਾ

Next Post

ਬਰਨਾਲਾ ਦੀ ਸੁਮਨਪ੍ਰੀਤ ਨੇ ਪੰਜਾਬ ਹੁਨਰ – 2024 ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਮੈਡਲ

Nirmal Pandori

Nirmal Pandori

Related Posts

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!
ਪੰਜਾਬ

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

by Nirmal Pandori
06/21/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

by Nirmal Pandori
06/21/2025
ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ
ਪੰਜਾਬ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

by Nirmal Pandori
06/20/2025
ਬਾਹਲਾ ਕੱਬਾ ਸੁਭਾਅ ਚੱਕੀ ਫਿਰਦੈ ਟਰੰਪ…ਰਾਸ਼ਟਰਪਤੀ ਦਾ ਵੀਜ਼ਾ ਵੀ ਕਰਤਾ ਰੱਦ
ਪੰਜਾਬ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

by Nirmal Pandori
06/20/2025
ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਪੰਜਾਬ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

by Nirmal Pandori
06/19/2025
ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
ਪੰਜਾਬ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

by Nirmal Pandori
06/19/2025
Load More
Next Post
ਬਰਨਾਲਾ ਦੀ ਸੁਮਨਪ੍ਰੀਤ ਨੇ ਪੰਜਾਬ ਹੁਨਰ – 2024 ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਮੈਡਲ

ਬਰਨਾਲਾ ਦੀ ਸੁਮਨਪ੍ਰੀਤ ਨੇ ਪੰਜਾਬ ਹੁਨਰ - 2024 ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਮੈਡਲ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬੋਲ ਪੰਡੋਰੀ ਦੇ…ਇਉਂ ਅੰਨੀ ਪੀਸਦੀ ਆਂ ਤੇ ਕੁੱਤੇ ਇਉਂ ਚੱਟਦੇ ਨੇ..!

…ਇਸੇ ਕਰਕੇ ਲੋਕ ਪੁਲਿਸ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਨਹੀਂ ਦਿੰਦੇ….ਪੜ੍ਹੋ ਖ਼ਬਰ

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend