ਬਰਨਾਲਾ 18 ਫਰਵਰੀ, Gee98 news service
ਬਰਨਾਲਾ ਦੇ ਧਨੌਲਾ ਕਸਬਾ ਨਾਲ ਸੰਬੰਧਿਤ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਪੁਲਿਸ ਮੁੱਠਭੇੜ ਵਿੱਚ ਮਾਰੇ ਜਾਣ ਦੀ ਖਬਰ ਹੈ। ਸੂਤਰਾਂ ਅਨੁਸਾਰ ਇਹ ਪੁਲਿਸ ਮੁਕਾਬਲਾ ਬਡਬਰ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਕਾਲਾ ਧਨੌਲਾ ‘ਤੇ ਐਨਕਾਊਂਟਰ ਦੀ ਕਾਰਵਾਈ ਏਜੀਟੀਐਫ ਵੱਲੋਂ ਕੀਤੀ ਗਈ ਹੈ, ਭਾਵੇਂ ਕਿ ਏਜੀਪੀਐਫ ਦੀ ਟੀਮ ਬਾਰੇ ਪੁਲਿਸ ਨੇ ਅਧਿਕਾਰਤ ਤੌਰ ‘ਤੇ ਅਜੇ ਕੁਝ ਨਹੀਂ ਦੱਸਿਆ ਪ੍ਰੰਤੂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟੀਮ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਸੰਦੀਪ ਗੋਇਲ ਅਤੇ ਐਨਕਾਊਂਟਰ ਸਪੈਸ਼ਲਿਸਟ ਵਿਕਰਮਜੀਤ ਸਿੰਘ ਬਰਾੜ ਸ਼ਾਮਿਲ ਸਨ। ਕਾਲਾ ਧਨੌਲਾ ਹਿਸਟਰੀ ਸੀਟਰ ਸੀ ਅਤੇ ਉਸ ਉੱਪਰ 60 ਤੋਂ ਵਧੇਰੇ ਮੁਕੱਦਮੇ ਦਰਜ ਸਨ।