Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਭੈਣੀ ਮਹਿਰਾਜ ਦੀ ਪੰਚਾਇਤ ਦਾ ਨਿਵੇਕਲਾ ਉਪਰਾਲਾ : ‘ਪਲਾਸਟਿਕ ਕਚਰਾ ਲਿਆਓ, ਗੁੜ ਲੈ ਜਾਓ’

Nirmal Pandori by Nirmal Pandori
07/25/2023
in ਬਰਨਾਲਾ ਆਸ-ਪਾਸ
Reading Time: 1 min read
A A
0
ਭੈਣੀ ਮਹਿਰਾਜ ਦੀ ਪੰਚਾਇਤ ਦਾ ਨਿਵੇਕਲਾ ਉਪਰਾਲਾ : ‘ਪਲਾਸਟਿਕ ਕਚਰਾ ਲਿਆਓ, ਗੁੜ ਲੈ ਜਾਓ’
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,25 ਜੁਲਾਈ ( ਨਿਰਮਲ ਸਿੰਘ ਪੰਡੋਰੀ )-

ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਦੀ ਪੰਚਾਇਤ ਨੇ ਨਿਵੇਕਲਾ ਉਪਰਾਲਾ ਕਰਦੇ ਹੋਏ ਚੌਗਿਰਦੇ ਦੀ ਸੰਭਾਲ ਲਈ ਉੱਦਮ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਮਕਸਦ ਨਾਲ ਪਿੰਡ ਦੀ ਸੱਥ ਵਿੱਚ ਪਲਾਸਟਿਕ ਦੇ ਕਚਰੇ ਬਦਲੇ ਗੁੜ ਵੰਡਣ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਰਪੰਚ ਸੁਖਵਿੰਦਰ ਕੌਰ ਨੇ ਕੀਤੀ। ਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਲੋਕਾਂ ਨੇ ਕਤਾਰਾਂ ਵਿੱਚ ਲੱਗ ਕੇ ਆਪੋ ਆਪਣੀ ਵਾਰੀ ਅਨੁਸਾਰ ਪੰਚਾਇਤ ਨੂੰ ਪਲਾਸਟਿਕ ਦਾ ਕਚਰਾ ਦਿੱਤਾ ਅਤੇ ਬਦਲੇ ਵਿੱਚ ਬਰਾਬਰ ਦਾ ਗੁੜ ਪ੍ਰਾਪਤ ਕੀਤਾ। ਇਸ ਮੌਕੇ ਪੰਚਾਇਤ ਨੇ ਲੋਕਾਂ ਨੂੰ ਪਲਾਸਟਿਕ ਬਦਲੇ 90 ਕਿਲੋ ਗੁੜ ਵੰਡਿਆ। ਇਸ ਮੁਹਿੰਮ ਤਹਿਤ ਹਰ ਤਿੰਨ ਮਹੀਨਿਆਂ ਬਾਅਦ ਪਲਾਸਟਿਕ ਬਦਲੇ ਮੁਫ਼ਤ ਵਿੱਚ ਮੁੜ ਵੰਡਿਆ ਜਾਵੇਗਾ। ਸਮਾਗਮ ਦੌਰਾਨ ਪਿੰਡ ਦੇ ਮੋਹਤਬਰ ਡਾਕਟਰ ਨਛੱਤਰ ਸਿੰਘ ਨੇ ਪਿੰਡ ਨੂੰ ਸਵੱਛ ਬਣਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਵਿੱਚ ਸਭ ਨੂੰ ਵਧ-ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ। ਵੀਡੀੳ ਪਰਮਜੀਤ ਸਿੰਘ ਭੁੱਲਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਕਚਰੇ ਨੂੰ ਪਬਲਿਕ ਥਾਂਵਾਂ ‘ਤੇ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ ਤੇ ਹਰ ਇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਪਿੰਡ ਸਾਫ ਸੁਥਰਾ ਰੱਖਣ ਦੀ ਜ਼ਿੰਮੇਵਾਰੀ ਸਮਝੇ ਤਾਂ ਹੀ ਪਿੰਡ ਸਵੱਛ ਹੋ ਸਕਦਾ ਹੈ। ਪੰਚ ਹਰਮੇਲ ਸਿੰਘ ਅਤੇ ਮੋਹਤਬਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਫਾਈ ਮੁਹਿੰਮ ਤਹਿਤ ਹਫਤਾ ਭਰ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਗਲੀਆਂ ਵਿੱਚੋਂ ਪਲਾਸਟਿਕ ਦਾ ਕਚਰਾ ਕੱਠਾ ਕੀਤਾ ਜਾਵੇਗਾ ਤੇ ਪਲਾਸਟਿਕ ਮੁਕਤ ਪਿੰਡ ਬਣਾਉਣ ਲਈ ਕਲੱਬਾਂ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ । ਇਸ ਮੌਕੇ ਸਰਪੰਚ ਸੁਖਵਿੰਦਰ ਕੌਰ, ਆੜ੍ਹਤੀਆ ਗੁਰਜੰਟ ਸਿੰਘ ਮਾਨ , ਪੰਚਾਇਤ ਸਕੱਤਰ ਸਵਰਨ ਸਿੰਘ, ਪੰਚ ਜਵਾਲਾ ਸਿੰਘ, ਬਹਾਦਰ ਸਿੰਘ, ਸਾਧੂ ਸਿੰਘ, ਬਲਾਕ ਸੰਮਤੀ ਮੈਂਬਰ ਸਰਬਨ ਸਿੰਘ, ਜਤਿੰਦਰ ਸਿੰਘ, ਹਰਮੇਲ ਸਿੰਘ ਤੇ ਕੇਸਰ ਸਿੰਘ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

06/20/2025
ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

06/20/2025
ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

06/16/2025
Load More
Tags: #barnalanews#punjabnews
Previous Post

ਰਾਜਪਾਲ to ਸੀਐਮ : “ਮੇਰੇ ਲਵ-ਲੈਟਰਾਂ ( ਪੱਤਰਾਂ ) ਦਾ ਜਵਾਬ ਜਲਦੀ ਦੇਵੋ”…!

Next Post

ਬਰਨਾਲਾ ਵਿਜੀਲੈਂਸ ਨੇ ਇੱਕ ‘ਪਟਵਾਰੀ’ ਹੋਰ ਚੁੱਕ ਲਿਆ…ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Nirmal Pandori

Nirmal Pandori

Related Posts

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ
ਬਰਨਾਲਾ ਆਸ-ਪਾਸ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

by Nirmal Pandori
06/20/2025
ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ
ਬਰਨਾਲਾ ਆਸ-ਪਾਸ

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

by Nirmal Pandori
06/20/2025
ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ
ਬਰਨਾਲਾ ਆਸ-ਪਾਸ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

by Nirmal Pandori
06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ
ਬਰਨਾਲਾ ਆਸ-ਪਾਸ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

by Nirmal Pandori
06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ
ਬਰਨਾਲਾ ਆਸ-ਪਾਸ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

by Nirmal Pandori
06/14/2025
ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ
ਬਰਨਾਲਾ ਆਸ-ਪਾਸ

ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ

by Nirmal Pandori
06/13/2025
Load More
Next Post
ਬਰਨਾਲਾ ਵਿਜੀਲੈਂਸ ਨੇ ਇੱਕ ‘ਪਟਵਾਰੀ’ ਹੋਰ ਚੁੱਕ ਲਿਆ…ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਰਨਾਲਾ ਵਿਜੀਲੈਂਸ ਨੇ ਇੱਕ 'ਪਟਵਾਰੀ' ਹੋਰ ਚੁੱਕ ਲਿਆ…ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਭੂਰੀ ਵਾਲੇ ਸਵਾਮੀ ਦੀ ਅਸ਼ਲੀਲ ਵੀਡੀਓ ਮਾਮਲਾ….ਸ਼ੰਕਰਾਨੰਦ ਦੇ ਬੰਦੇ ਸੰਪਰਦਾ ਦੇ ਮੁਖੀ ਕੋਲ ਪੈਸੇ ਨਾਲ ਭਰਿਆ ਬੈਗ ਲੈ ਕੇ ਪੁੱਜ ਗਏ

ਬਰਨਾਲਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਕ੍ਰਿਕਟ ਟਰਾਇਲਾਂ ਲਈ ਖੁੱਲ੍ਹਾ ਸੱਦਾ

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਵੀ ਵੱਡੀ ਲਾਪਰਵਾਹੀ- MLA ਕਾਲਾ ਢਿੱਲੋਂ

ਅਮਰੀਕਾ ਨੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਦਰਵਾਜ਼ੇ…ਸਟੱਡੀ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਹਟਾਈਆਂ

ਡਾਕਟਰ ਦੀ ਨਸ਼ਾ ਕਰਨ ਵਾਲੀ ਵਾਇਰਲ ਵੀਡੀਓ ਦੀ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ “ਸਿੱਖਸ ਫਾਰ ਜਸਟਿਸ” ਦਾ ਸੰਚਾਲਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

Contact Form

©  2021-2025. deeppink-grasshopper-719397.hostingersite.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend