ਬਰਨਾਲਾ 6 ਨਵੰਬਰ (ਸੋਨੀ ਧਨੌਲਾ)-
ਜਵਾਹਰ ਨਵੋਦਿਆ ਸਕੂਲ ਢਿੱਲਵਾਂ (ਬਰਨਾਲਾ) ਦੇ ਇੰਚਾਰਜ ਪ੍ਰਿੰਸੀਪਲ ਸ੍ਰੀ ਹੇਮ ਰਾਜ ਨੇ ਦੱਸਿਆ ਕਿ ਜਵਾਹਰ ਨਵੋਦਿਆ ਸਕੂਲ ਵਿਖੇ ਛੇਵੀਂ ਜਮਾਤ (ਸੈਸ਼ਨ 2023-24) ਵਿਚ ਦਾਖਲਾ ਲੈਣ ਲਈ ਫਾਰਮ ਆਨਲਾਈਨ ਭਰਨੇ ਮਿਤੀ 2 ਜਨਵਰੀ 2023 ਤੋਂ ਸ਼ੁਰੂ ਹੋ ਚੁੱਕੇ ਹਨ। ਕੋਈ ਵੀ ਉਮੀਦਵਾਰ ਜੋ ਜ਼ਿਲ੍ਹਾ ਬਰਨਾਲਾ ਦਾ ਪੱਕਾ ਵਸਨੀਕ ਹੈ ਅਤੇ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿਚ ਪੰਜਵੀਂ ਜਮਾਤ (2022-23) ਵਿਚ ਪੜ੍ਹ ਰਿਹਾ ਹੈ ਅਤੇ ਉਮਰ ਦੀ ਹੱਦ ਮਿਤੀ 1 ਮਈ 2011 ਤੋਂ 30 ਅਪਰੈਲ 2013 ਤੱਕ ਹੈ, ਉਹ ਫਾਰਮ ਭਰ ਸਕਦਾ ਹੈ। ਛੇਵੀਂ ਜਮਾਤ ਸੈਸ਼ਨ 2023-24 ਦਾ ਦਾਖ਼ਲਾ ਲੈਣ ਲਈ ਪ੍ਰੀਖਿਆ ਮਿਤੀ 29 ਅਪਰੈਲ 2023 (ਸ਼ਨਿੱਚਰਵਾਰ) ਨੂੰ ਹੋਵੇਗੀ। ਵਿਭਾਗ ਦੀ ਵੈੱਬਸਾਈਟ www.navodaya.gov.in ’ਤੇ ਫਾਰਮ ਭਰਨ ਦੀ ਮਿਤੀ 31 ਜਨਵਰੀ 2023 ਤੱਕ ਹੈ। ਵਧੇਰੇ ਜਾਣਕਾਰੀ ਲਈ ਹੈਲਪ ਡੈਸਕ ਨੰਬਰ 9680622655 ਅਤੇ 9417338117 ’ਤੇ ਕੰਮ ਕਰਨ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।