ਬਰਨਾਲਾ, 24 ਜੁਲਾਈ (ਨਿਰਮਲ ਸਿੰਘ ਪੰਡੋਰੀ) :-
ਭਾਰਤ ਸਰਕਾਰ ਨੇ ਰਾਸ਼ਟਰੀ ਝੰਡਾ ਝੁਲਾਉਣ ਦੇ ਨਿਯਮਾਂ ’ਚ ਸੋਧ ਕਰ ਦਿੱਤੀ ਹੈ। ਹੁਣ ਦਿਨ ਅਤੇ ਰਾਤ ਤਿਰੰਗਾ ਝੂੁਲੇਗਾ ਜਦਕਿ ਪਹਿਲਾਂ ਤਿਰੰਗੇ ਨੂੰ ਸੂਰਜ ਛਿਪਣ ਤੱਕ ਹੀ ਝੁਲਾਉਣ ਦੀ ਇਜਾਜਤ ਸੀ। ਇਸ ਤੋਂ ਇਲਾਵਾ ਹੁਣ ਪੌਲਿਸਟਰ ਅਤੇ ਮਸ਼ੀਨ ਨਾਲ ਬਣੇ ਕੌਮੀ ਝੰਡਿਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਦਕਿ ਪਹਿਲਾਂ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ । ਕੇਂਦਰ ਗ੍ਰਹਿ ਸਕੱਤਰ ਨੇ ਇਸ ਸੰਬੰਧੀ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਅਨੁਸਾਰ ਭਾਰਤੀ ਕੌਮੀ ਝੰਡੇ ਦਾ ਪ੍ਰਦਰਸ਼ਨ, ਝੁਲਾਉਣਾ ਅਤੇ ਵਰਤੋਂ, ਭਾਰਤੀ ਝੰਡਾ ਨਿਯਮ ਸੰਬੰਧੀ ਸੋਧ ਬਾਰੇ ਦੱਸਿਆ ਗਿਆ ਹੈ। ਕੇਂਦਰ ਸਰਕਾਰ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ 13 ਤੋਂ 15 ਅਗਸਤ ਤੱਕ ‘ਹਰ ਘਰ ਵਿੱਚ ਤਿਰੰਗਾ’ ਮੁਹਿੰਮ ਚਲਾਵੇਗੀ।