ਚੰਡੀਗੜ੍ਹ,4 ਦਸੰਬਰ -ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਨੇ ਇਸ ਵਾਰ ਉਥੋਂ ਦੇ ਪ੍ਰਬੰਧਾਂ ‘ਤੇ ਸਵਾਲ ਖੜੇ ਕੀਤੇ ਹਨ। ਭਾਰਤੀ ਸ਼ਰਧਾਲੂਆਂ ਨੇ ਕਿਹਾ ਹੈ ਕਿ ਸਫ਼ਰ ਅਤੇ ਰਹਿਣ ,ਖਾਣ ਪੀਣ ਸਬੰਧੀ ਸਮੱਸਿਆਵਾਂ ਨੇ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤਾ। ਉਹਨਾਂ ਦੱਸਿਆ ਕਿ ਰਾਤ ਅਤੇ ਰਹਿਣ ਦੇ ਯੋਗ ਪ੍ਰਬੰਧ ਨਹੀਂ ਸਨ ਅਤੇ ਕਈ ਵਾਰ ਰਾਤ ਦਾ ਖਾਣਾ ਅਗਲੇ ਦਿਨ ਸਵੇਰੇ ਵੀ ਦਿੱਤਾ ਗਿਆ, ਇਸੇ ਤਰ੍ਹਾਂ ਹੀ ਲਾਹੌਰ ਵਿੱਚ ਸ਼ਰਧਾਲੂਆਂ ਲਈ ਕਈ ਘੰਟਿਆਂ ਤੱਕ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੱਕ ਨਹੀਂ ਖੋਲੇ ਗਏ। ਉਹਨਾਂ ਕਿਹਾ ਕਿ 100 ਕਿਲੋਮੀਟਰ ਤੱਕ ਦੇ ਸਫ਼ਰ ਨੂੰ 12 ਘੰਟਿਆਂ ‘ਚ ਪੂਰਾ ਕੀਤਾ ਗਿਆ ਤੇ ਐਨਾਂ ਸਮਾਂ ਬੱਸ ਵਿੱਚ ਬੈਠੇ ਰਹਿਣ ਦੇ ਕਾਰਨ ਕਈ ਬਜ਼ੁਰਗਾਂ ਦੀ ਸਿਹਤ ਖਰਾਬ ਹੋਈ ਅਤੇ ਮੰਦਭਾਗੀ ਘਟਨਾ ਵਿੱਚ ਦੋ ਬਜ਼ੁਰਗ ਸ਼ਰਧਾਲੂਆਂ ਦੀ ਮੌਤ ਵੀ ਹੋ ਗਈ।