ਬਰਨਾਲਾ,26 ਜੁਲਾਈ ( ਸੋਨੀ ਧਨੌਲਾ )-
ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਜਨਰਲ ਸੈਕਟਰੀ ਪੰਜਾਬ ਡਾ. ਮੱਖਣ ਸਿੰਘ ਤੇ ਸੈਕਟਰੀ ਪੰਜਾਬ ਦਰਸ਼ਨ ਸਿੰਘ ਝਲੂਰ ਦੀ ਅਗਵਾਈ ਹੇਠ ਮਨੀਪੁਰ ਚ ਦਲਿਤ ਆਦਿਵਾਸੀ ਔਰਤਾਂ
ਤੇ ਹੋਏ ਅਣਮਨੁੱਖੀ ਅੱਤਿਆਚਾਰ ਸਬੰਧੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਕਿਹਾ ਕਿ ਮਨੀਪੁਰ ਚ ਉੱਥੋ ਦੀਆਂ ਕੂਕੀ ਸਮੁਦਾਇ ਦੀਆਂ ਦਲਿਤ ਆਦਿਵਾਸੀ ਔਰਤਾਂ ਨਾਲ ਸੂਬੇ ਦੀ ਭਾਜਪਾ ਸਰਕਾਰ ਤੇ ਉਸ ਦੀ ਪੁਲਿਸ ਦੀ ਸਹਿ
ਤੇ ਜੋ ਅਣਮਨੁੱਖੀ ਅੱਤਿਆਚਾਰ ਕੀਤਾ ਗਿਆ ਹੈ, ਅਜਿਹੀ ਗੈਰਮਨੁੱਖੀ ਘਟਨਾ ਦੀ ਬਹੁਜਨ ਸਮਾਜ ਪਾਰਟੀ ਵਲੋਂ ਕਰੜੇ ਸ਼ਬਦਾਂ ਚ ਨਿੰਦਾ ਕੀਤੀ ਜਾਂਦੀ ਹੈ। ਆਗੂਆਂ ਕਿਹਾ ਕਿ ਦੇਸ਼ ਅੰਦਰ ਭਾਜਪਾ ਦੀ ਸਰਕਾਰ ਸਮੇਂ ਦਲਿੱਤ ਲੋਕਾਂ
ਤੇ ਲਗਾਤਾਰ ਅੱਤਿਆਚਾਰ ਵਧ ਰਹੇ ਹਨ। ਆਗੂਆਂ ਮੰਗ ਕੀਤੀ ਕਿ ਦਲਿਤ ਆਦੀਵਾਸੀ ਔਰਤਾਂ ਨਾਲ ਅਣਮਨੁੱਖੀ ਵਰਤਾਰਾ ਕਰਨ ਵਾਲੇ ਗੁੰਡਿਆਂ ਨੂੰ ਜਲਦ ਤੋਂ ਜਲਦ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ। ਆਗੂਆਂ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਤੇ ਉਸ ਦੇ ਸ਼ਾਸਨ ਤੇ ਪ੍ਰਸਾਸ਼ਨ ਦੇ ਸਹਿਯੋਗੀਆਂ ਨੂੰ ਗੱਦੀ ਤੋਂ ਉਤਾਰ ਕੇ ਉਨ੍ਹਾਂ ਨੂੰ ਜੇਲ੍ਹਾਂ ਚ ਡੱਕ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਮਨੀਪੁਰ
ਚ ਭਾਜਪਾ ਦੀ ਸਰਕਾਰ ਹੈ ਤੇ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ। ਇਸ ਘਟਨਾ ਦਾ ਸਿੱਧੇ ਤੌਰ
ਤੇ ਭਾਰਤ ਦਾ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮਨੀਪੁਰ `ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਮਾ ਅਮਰਜੀਤ ਸਿੰਘ, ਡਾ. ਜਗਜੀਵਨ ਸਿੰਘ ਇੰਚਾਰਜ ਬਰਨਾਲਾ, ਡਾ. ਸਰਬਜੀਤ ਸਿੰਘ ਖੇੜੀ ਪ੍ਰਧਾਨ ਬਰਨਾਲਾ, ਦਰਸ਼ਨ ਸਿੰਘ ਤਪਾ ਹਲਕਾ ਭਦੌੜ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਪ੍ਰਧਾਨ ਹਲਕਾ ਮਹਿਲ ਕਲਾਂ, ਜੀਵਨ ਸਿੰਘ ਚੋਪੜਾ ਪ੍ਰਧਾਨ ਹਲਕਾ ਬਰਨਾਲਾ, ਜਗਰੂਪ ਸਿੰਘ ਜਨਰਲ ਸੈਕਟਰੀ ਜ਼ਿਲ੍ਹਾ ਬਰਨਾਲਾ ਤੇ ਪਵਿੱਤਰ ਸਿੰਘ ਸੰਗਰੂਰ ਇੰਚਾਰਜ ਸੁਨਾਮ ਆਦਿ ਵੀ ਹਾਜ਼ਰ ਸਨ।