ਚੰਡੀਗੜ੍ਹ,11 ਜੁਲਾਈ, Gee98 news service
-ਬ੍ਰਿਕਸ ਦੇਸ਼ਾਂ ‘ਤੇ ਟਰੰਪ ਦੀਆਂ ਧਮਕੀਆਂ ਨੇ ਵਿਸ਼ਵ ਵਪਾਰ ਅਤੇ ਆਰਥਿਕ ਸੰਬੰਧਾਂ ਵਿੱਚ ਨਵਾਂ ਤਣਾਅ ਪੈਦਾ ਕਰ ਦਿੱਤਾ ਹੈ। ਰੂਸ ਨੇ ਸਾਫ਼ ਕਰ ਦਿੱਤਾ ਹੈ ਕਿ ਬ੍ਰਿਕਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕੀਤੀ ਜਾਵੇ ਅਤੇ ਅਮਰੀਕਾ ਦੀ ਧਮਕੀ ਭਰੀ ਭਾਸ਼ਾ ਇਨ੍ਹਾਂ ਦੇਸ਼ਾਂ ਲਈ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਡੋਨਾਲਡ ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਵਾਧੂ ਟੈਰਿਫ ਲਗਾਉਣ ਦੀ ਧਮਕੀ ਦੇਣ ‘ਤੇ ਰੂਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰੂਸੀ ਰਾਸ਼ਟਰਪਤੀ ਪੁਤਿਨ ਦੀ ਸਰਕਾਰ ਵਿੱਚ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਅਮਰੀਕਾ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ “ਧਮਕੀਆਂ ਅਤੇ ਹੇਰਾਫੇਰੀ ਦੀ ਭਾਸ਼ਾ ਬ੍ਰਿਕਸ ਮੈਂਬਰਾਂ ਨਾਲ ਵਰਤਣ ਵਾਲੀ ਭਾਸ਼ਾ ਨਹੀਂ ਹੈ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਬ੍ਰਿਕਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬ੍ਰਿਕਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ।
ਜ਼ਿਕਰਯੋਗ ਹੈ ਕਿ ਟਰੰਪ ਨੇ ਬ੍ਰਿਕਸ ਦੇਸ਼ਾਂ ‘ਤੇ 10% ਵਾਧੂ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਰੂਸ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਸ਼ ਲਗਾਇਆ ਕਿ ਬ੍ਰਿਕਸ ਦੀ ਨੀਤੀ ਡਾਲਰ ਨੂੰ ਕਮਜ਼ੋਰ ਕਰਨ ਦੀ ਹੈ। ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਨੇ ਬ੍ਰਾਜ਼ੀਲ ‘ਤੇ 50% ਟੈਰਿਫ ਲਗਾ ਵੀ ਦਿੱਤਾ ਹੈ। ਅਮਰੀਕਾ ਦੀਆਂ ਇਹ ਕਾਰਵਾਈਆਂ ਅਤੇ ਧਮਕੀਆਂ ਰੂਸ ਸਮੇਤ ਬ੍ਰਿਕਸ ਦੇਸ਼ਾਂ ਵਿੱਚ ਗੁੱਸਾ ਪੈਦਾ ਕਰ ਰਹੀਆਂ ਹਨ। ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਬ੍ਰਿਕਸ ਦੇਸ਼ਾਂ ਦੀ ਆਜ਼ਾਦੀ ਅਤੇ ਮਾਣ ਨਾਲ ਖੜ੍ਹਾ ਰਹੇਗਾ। ਰਿਆਬਕੋਵ ਨੇ ਕਿਹਾ ਕਿ ਰੂਸ ਅਮਰੀਕੀ ਪਾਬੰਦੀਆਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਕਿਹਾ “ਅਸੀਂ ਜਾਣਦੇ ਹਾਂ ਕਿ ਪਾਬੰਦੀਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਸਾਡੇ ਕੋਲ ਘਰੇਲੂ ਵਿਕਲਪ ਅਤੇ ਯੋਜਨਾਵਾਂ ਹਨ,”।