ਬਰਨਾਲਾ 31 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਤੱਕ 14 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਇਹਨਾਂ ਵਿੱਚੋਂ ਕੇਵਲ ਸਿੰਘ ਢਿੱਲੋਂ ਭਾਜਪਾ ਚੋਣ ਨਿਸ਼ਾਨ ਕਮਲ ਦਾ ਫੁੱਲ, ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸ ਚੋਣ ਨਿਸ਼ਾਨ ਪੰਜਾ, ਹਰਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਚੋਣ ਨਿਸ਼ਾਨ ਝਾੜੂ, ਗੋਵਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਣ ਨਿਸ਼ਾਨ ਬਾਲਟੀ, ਜੈ ਰਾਮ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਚੋਣ ਨਿਸ਼ਾਨ ਕਹੀ ਅਤੇ ਬੇਲਚਾ , ਯਾਦਵਿੰਦਰ ਸਿੰਘ ਆਪਣੀ ਏਕਤਾ ਪਾਰਟੀ ਚੋਣ ਨਿਸ਼ਾਨ ਬੱਲਾ ਲੈ ਕੇ ਚੋਣ ਲੜ ਰਹੇ ਹਨ। ਇਹਨਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਸਰਦੂਲ ਸਿੰਘ ਚੋਣ ਨਿਸ਼ਾਨ ਮੰਜੀ, ਸੁਖਚੈਨ ਸਿੰਘ ਅਤਲਾ ਚੋਣ ਨਿਸ਼ਾਨ ਮਾਈਕ, ਗੁਰਦੀਪ ਸਿੰਘ ਬਾਠ ਟਰੱਕ, ਜਗਮੋਹਨ ਸਿੰਘ ਸਕੂਲ ਦਾ ਬਸਤਾ, ਤਰਸੇਮ ਸਿੰਘ ਚੋਣ ਨਿਸ਼ਾਨ ਆਟੋ ਰਿਕਸਾ, ਪੱਪੂ ਕੁਮਾਰ ਬੇਬੀ ਵਾਕਰ, ਬੱਗਾ ਸਿੰਘ ਕਾਹਨਕੇ ਅਟੈਚੀ ਅਤੇ ਰਾਜੂ ਚੋਣ ਨਿਸ਼ਾਨ ਗੰਨਾ ਕਿਸਾਨ ਦੇ ਨਾਲ ਚੋਣ ਮੈਦਾਨ ਵਿੱਚ ਨਿਤਰੇ ਹਨ।